ਚੀਨ ਵਿੱਚ ਕਰੋਨਾ ਇੱਕ ਵਾਰ ਫਿਰ ਪੈਰ ਪਸਾਰਦਾ ਨਜ਼ਰ ਆ ਰਿਹੈ।

ਤੇਜ਼ੀ ਨਾਲ ਕਰੋਨਾ ਨਾ ਫੈਲਾ ਇਸ ਨੂੰ ਲੈ ਕੇ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ।

ਉਧਰ ਦੂਸਰੇ ਪਾਸੇ ਕਰੋਨਾ ਇਨਫੈਕਸ਼ਨ ਦੇ ਮਾਮਲੇ ਵਧਣ ਕਰਕੇ ਸਰਕਾਰ ਚਿੰਤਤ ਹੈ ਜਿਸ ਕਰਕੇ ਦੇਸ਼ ਦੇ ਵਿੱਤੀ ਹੱਬ ਸ਼ੰਘਾਈ ਵਿੱਚ ਲਾਕਡਾਊਨ ਲਗਾਇਆ ਗਿਆ ਹੈ।

ਆਬਾਦੀ ਵਾਲੇ ਸ਼ਹਿਰ ਸ਼ੰਘਾਈ ਵਿੱਚ ਵੀ ਲਾਕਡਾਊਨ ਲਗਾਏ ਜਾਣ ਦੀਆਂ ਖਬਰਾਂ ਹਨ।

ਇਸ ਤਹਿਤ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ ਹਨ।

ਇੱਥੋਂ ਦੇ ਲੋਕਾਂ ਨੂੰ ਕੋਰੋਨਾ ਟੈਸਟ ਹੋਣ ਤਕ ਘਰ ਦੇ ਅੰਦਰ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ।

ਦਰਅਸਲ, ਇੱਥੇ ਰੋਜ਼ਾਨਾ ਆਉਣ ਵਾਲੇ ਕੋਰੋਨਾ ਸੰਕਰਮਿਤਾਂ ਦੀ ਗਿਣਤੀ 4,400 ਨੂੰ ਪਾਰ ਕਰ ਗਈ ਹੈ।

Spread the love