ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦਾ ਵੱਡਾ ਬਿਆਨ ਸਾਹਮਣੇ ਆਇਆ।

ਉਨਹਾਂ ਕਿਹਾ ਕਿ ਯੂਕਰੇਨ ਨਿਰਪੱਖਤਾ ਦਾ ਐਲਾਨ ਕਰਨ ਅਤੇ ਦੇਸ਼ ਦੇ ਬਾਗੀ ਪੂਰਬੀ ਖੇਤਰਾਂ ‘ਤੇ ਸਮਝੌਤਾ ਕਰਨ ਲਈ ਗੱਲਬਾਤ ਕਰਨ ਲਈ ਤਿਆਰ ਹੈ।ਹਾਲਾਂਕਿ, ਜ਼ੇਲੈਂਸਕੀ ਨੇ ਦੁਹਰਾਇਆ ਕਿ ਰੂਸੀ ਨੇਤਾ ਨਾਲ ਸਿਰਫ ਇਕ-ਨਾਲ-ਇਕ ਵਾਰਤਾ ਹੀ ਯੁੱਧ ਨੂੰ ਖਤਮ ਕਰ ਸਕਦੀ ਹੈ।

ਉਧਰ ਤੁਰਕੀ ਮੀਡੀਆ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਰੂਸੀ ਸਰਕਾਰੀ ਜਹਾਜ਼ ਇਸਤਾਂਬੁਲ ਹਵਾਈ ਅੱਡੇ ‘ਤੇ ਉਤਰਿਆ।

ਜਿੱਥੇ ਨਿਰਧਾਰਤ ਜਗ੍ਹਾ ‘ਤੇ ਦੋਵੇਂ ਧਿਰਾਂ ਗੱਲਬਾਤ ਕਰਨਗੀਆਂ।ਇਸ ਤੋਂ ਪਹਿਲਾਂ ਵੀਡਿਓ ਕਾਨਫਰੰਸਾਂ ਅਤੇ ਆਹਮੋ-ਸਾਹਮਣੇ ਗੱਲਬਾਤ ਜੰਗ ਨੂੰ ਰੋਕਣ ਦੇ ਮੁੱਦੇ ‘ਤੇ ਅਸਫਲ ਰਹੀ ਸੀ।

ਇਸ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 40 ਲੱਖ ਯੂਕਰੇਨੀ ਨਾਗਰਿਕਾਂ ਨੂੰ ਬੇਘਰ ਹੋਣਾ ਪਿਆ ਹੈ।

ਇੱਕ ਸੁਤੰਤਰ ਰੂਸੀ ਮੀਡੀਆ ਆਉਟਲੈਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਜ਼ੇਲੈਂਸਕੀ ਨੇ ਸੰਭਾਵਿਤ ਰਿਆਇਤਾਂ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਯੂਕਰੇਨ ਦੀ ਤਰਜੀਹ ਆਪਣੀ ਪ੍ਰਭੂਸੱਤਾ ਨੂੰ ਯਕੀਨੀ ਬਣਾਉਣਾ ਅਤੇ ਮਾਸਕੋ ਨੂੰ ਉਨ੍ਹਾਂ ਦੇ ਦੇਸ਼ ਦੇ ਉਸ ਹਿੱਸੇ ਨੂੰ ਵੱਖ ਕਰਨ ਤੋਂ ਰੋਕਣਾ ਹੈ, ਜਿਸ ਬਾਰੇ ਕੁਝ ਪੱਛਮੀ ਦੇਸਾਂ ਦਾ ਕਹਿਣਾ ਹੈ ਕਿ ਇਹ ਟੀਚਾ ਹੈ।

ਉਨ੍ਹਾਂ ਨੇ ਕਿਹਾ ਕਿ “ਅਸੀਂ ਸੁਰੱਖਿਆ ਗਾਰੰਟੀ ਅਤੇ ਨਿਰਪੱਖਤਾ, ਸਾਡੇ ਦੇਸ਼ ਦੀ ਗੈਰ-ਪ੍ਰਮਾਣੂ ਸਥਿਤੀ ਨੂੰ ਬਰਕਰਾਰ ਰੱਖਣ ਲਈ ਤਿਆਰ ਹਾਂ,

ਮੰਨਿਆ ਜਾ ਰਿਹਾ ਹੈ ਕਿ ਜ਼ੇਲੈਂਸਕੀ ਦੀ ਤਾਜ਼ਾ ਟਿੱਪਣੀ ਇਸਤਾਂਬੁਲ ਵਿੱਚ ਗੱਲਬਾਤ ਨੂੰ ਹੁਲਾਰਾ ਦੇ ਸਕਦੀ ਹੈ।

Spread the love