ਯੂਕਰੇਨ ਦੇ ਦੱਖਣੀ ਹਿੱਸੇ ਦੇ ਸ਼ਹਿਰ ਮੀਕੋਲਈਵ ਵਿਚ ਸਰਕਾਰੀ ਇਮਾਰਤ ’ਤੇ ਰੂਸ ਵੱਲੋਂ ਦਾਗੀ ਗਈ ਮਿਜ਼ਾਈਲ ਕਾਰਨ ਸੱਤ ਜਣੇ ਮਾਰੇ ਗਏ ਹਨ।

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਰੂਸ ਨੂੰ ਹਮਲੇ ਰੋਕ ਦੇਣੇ ਚਾਹੀਦੇ ਨੇ।

ਜ਼ੇਲੈਂਸਕੀ ਨੇ ਡੈੱਨਮਾਰਕ ਦੀ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਾਂ ਹਮਲਿਆਂ ‘ਚ 22 ਜਣੇ ਜ਼ਖ਼ਮੀ ਵੀ ਹੋ ਗਏ ਹਨ।

ਸ਼ਹਿਰ ਦੇ ਗਵਰਨਰ ਨੇ ਇਕ ਫੋਟੋ ਪੋਸਟ ਕੀਤੀ ਹੈ ਜਿਸ ਵਿਚ ਨੁਕਸਾਨੀ ਗਈ ਨੌਂ ਮੰਜ਼ਿਲਾ ਇਮਾਰਤ ਨਜ਼ਰ ਆ ਰਹੀ ਹੈ।

ਗਵਰਨਰ ਨੇ ਕਿਹਾ ਕਿ ਰੂਸੀ ਫ਼ੌਜ ਨੇ ਲੋਕਾਂ ਦੇ ਦਫ਼ਤਰ ਆਉਣ ਦਾ ਇੰਤਜ਼ਾਰ ਕੀਤਾ ਤੇ ਮਗਰੋਂ ਮਿਜ਼ਾਈਲ ਦਾਗ਼ ਦਿੱਤੀ।

ਜ਼ੇਲੈਂਸਕੀ ਨੇ ਅੱਜ ਜਾਣਕਾਰੀ ਦਿੱਤੀ ਕਿ ਉਹ ਭਲਕੇ ਨਾਰਵੇ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ।

ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਅੱਜ ਕਿਹਾ ਕਿ ਵਿਸ਼ੇਸ਼ ਫ਼ੌਜੀ ਅਪਰੇਸ਼ਨ ਯੂਕਰੇਨ ਵਿਚ ਉਦੋ ਤੱਕ ਜਾਰੀ ਰਹੇਗਾ ਜਦ ਤੱਕ ਮਿੱਥੇ ਗਏ ਟੀਚੇ ਹਾਸਲ ਨਹੀਂ ਕਰ ਲਏ ਜਾਂਦੇ।

ਰੂਸੀ ਮੰਤਰੀ ਨੇ ਯੂਕਰੇਨ ਨੂੰ ਮਾਰੂ ਹਥਿਆਰ ਦੇਣ ਲਈ ਪੱਛਮੀ ਮੁਲਕਾਂ ਦੀ ਨਿਖੇਧੀ ਵੀ ਕੀਤੀ।

Spread the love