ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਟੈਂਕ ਜ਼ਿਲ੍ਹੇ ‘ਚ ਫ਼ਰੰਟੀਅਰ ਕੋਰ ਦੇ ਕਿਲ੍ਹੇ ‘ਤੇ ਦੇਰ ਰਾਤ ਹੋਏ ਅੱਤਵਾਦੀ ਹਮਲੇ ‘ਚ 6 ਪਾਕਿਸਤਾਨੀ ਸੁਰੱਖਿਆ ਕਰਮੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਇਸ ਹਮਲੇ ‘ਚ 22 ਲੋਕ ਜਖ਼ਮੀ ਵੀ ਹੋਏ ਹਨ ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਭਰਤੀ ਕਰਵਾਇਆ ਗਿਆ।

ਲਿਜਾਇਆ ਗਿਆ, ਜਿਥੇ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਤੇ ਹੋਰ ਫ਼ੌਜਾਂ ਨੂੰ ਇਲਾਕੇ ‘ਚ ਭੇਜਿਆ ਗਿਆ ਹੈ ।

ਪੁਲਿਸ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਬੀਤੀ ਦੇਰ ਰਾਤ ਗੋਲੀਬਾਰੀ ਸ਼ੁਰੂ ਹੋਈ ਤੇ ਅੱਜ ਸਵੇਰ ਤੱਕ ਜਾਰੀ ਰਹੀ ।

ਇਸ ਗੋਲੀਬਾਰੀ ‘ਚ ਤਿੰਨ ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ ।

ਇਸ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਤੋਂ ਪਾਕਿ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀਆਂ ਨਾਲ ਗੋਲੀਬਾਰੀ ਦੌਰਾਨ ਉੱਤਰੀ ਵਜ਼ੀਰਸਤਾਨ ਦੇ ਹਸਨ ਖੇਲ ਖੇਤਰ ‘ਚ 4 ਸੈਨਿਕ ਮਾਰੇ ਗਏ ।

ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ. ਐਸ. ਪੀ. ਆਰ.) ਵਲੋਂ ਜਾਰੀ ਬਿਆਨ ਮੁਤਾਬਕ ਅੱਤਵਾਦੀਆਂ ਦੇ ਇਕ ਸਮੂਹ ਨੇ ਅੱਧੀ ਰਾਤ ਨੂੰ ਪਾਕਿ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਫ਼ੌਜ ਦੇ ਜਵਾਨਾਂ ਦੀ ਚੌਕਸੀ ਤੇ ਸਮੇਂ ਸਿਰ ਜਵਾਬ ਦੇਣ ਕਾਰਨ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ।

Spread the love