ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਯੂਕਰੇਨ ਵਿੱਚ ਰੂਸੀ ਫ਼ੌਜੀਆਂ ਵੱਲੋਂ ਡੋਨਬਸ ’ਚ ਸਰਗਰਮੀ ਤੇਜ਼ ਕੀਤੀ ਜਾ ਰਹੀ ਹੈ ਤੇ ਉਹ ਇਸ ਨਾਲ ਨਜਿੱਠਣ ਲਈ ਤਿਆਰੀ ਕਰ ਰਹੇ ਹਾਂ।

ਇਸ ਦੌਰਾਨ ਰੂਸੀ ਫ਼ੌਜ ਵੱਲੋਂ ਇਲਾਕੇ ਵਿੱਚ ਸੀਮਤ ਗੋਲੀਬੰਦੀ ਲਈ ਸਹਿਮਤੀ ਦੇਣ ਤੋਂ ਬਾਅਦ ਮਾਰਿਉਪੋਲ ਸ਼ਹਿਰ ਵਿੱਚੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਬੱਸਾਂ ਦਾ ਇੱਕ ਕਾਫ਼ਲਾ ਰਵਾਨਾ ਹੋਇਆ।

ਇਸ ਦੌਰਾਨ ਭਲਕੇ ਸ਼ੁੱਕਰਵਾਰ ਨੂੰ ਵੀਡੀਓ ਰਾਹੀਂ ਯੂਕਰੇਨ ਤੇ ਰੂਸ ਵਿਚਾਲੇ ਸੰਭਾਵਿਤ ਸ਼ਾਂਤੀ ਸਮਝੌਤੇ ਲਈ ਗੱਲਬਾਤ ਹੋ ਸਕਦੀ ਹੈ।ਦੱਸ ਦੇਈਏ ਕਿ ਕੀਵ ਦੇ ਬਾਹਰਵਾਰ ਤੇ ਦੂਜੇ ਇਲਾਕਿਆਂ ਵਿੱਚ ਰੂਸ ਤੇ ਯੂਕਰੇਨ ਦੇ ਫ਼ੌਜੀਆਂ ਵਿਚਾਲੇ ਜੰਗ ਤੇਜ਼ ਹੋ ਗਈ ਹੈ।

ਇਹ ਕਿਹਾ ਜਾ ਰਿਹਾ ਹੈ ਕਿ ਰੂਸ ਵੱਲੋਂ ਇਸ ਮਸਲੇ ਦੇ ਹੱਲ ਲਈ ਗੱਲਬਾਤ ਨੂੰ ਢਾਲ ਵਜੋਂ ਵਰਤਦਿਆਂ ਆਪਣੇ ਫ਼ੌਜੀਆਂ ਨੂੰ ਪੂਰਬੀ ਯੂਕਰੇਨ ਵਿੱਚ ਸਰਗਰਮੀ ਵਧਾਉਣ ਲਈ ਨਵੇਂ ਸਿਿਰਓਂ ਵਿਉਂਤਣ, ਭੇਜਣ ਤੇ ਮੁੜ ਤਾਇਨਾਤ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

Spread the love