ਕੈਲੀਫੋਰਨੀਆ ਦੀ ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਸੈਕਰਾਮੈਂਟੋ ਵਿਖੇ ਹੋਏ ਗੋਲੀਬਾਰੀ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 9 ਲੋਕ ਜ਼ਖ਼ਮੀ ਹੋਏ ।

ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਐਤਵਾਰ ਸਵੇਰ ਸਮੇਂ ਵਾਪਰੀ ।

ਘਟਨਾ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ, ਜਿਸ ਵਿਚ ਲੋਕ ਗਲੀ ਵਿਚ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਭੱਜਦੇ ਹੋਏ ਦਿਖਾਈ ਦਿੰਦੇ ਹਨ ।

ਵੀਡੀਓ ਵਿਚ ਘਟਨਾ ਸਥਾਨ ‘ਤੇ ਵੱਡੀ ਗਿਣਤੀ ਵਿਚ ਐਂਬੂਲੈਂਸਾਂ ਵੀ ਦਿਖਾਈ ਦਿੰਦੀਆਂ ਹਨ ।

ਪੁਲਿਸ ਨੇ ਅਜੇ ਤੱਕ ਗੋਲੀਬਾਰੀ ਦੇ ਕਾਰਨਾਂ ਦਾ ਨਹੀਂ ਦੱਸਿਆ ਪਰ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਕਿਹਾ ਗਿਆ ਹੈ ।

Spread the love