ਰੂਸ ਯੂਕਰੇਨ ਦੇ ਯੁੱਧ ਦੌਰਾਨ ਕਈ ਅਜਿਹੀਆਂ ਖ਼ਬਰਾਂ ਆ ਰਹੀਆਂ ਨੇ ਜੋ ਧਿਆਨ ਆਪਣੇ ਵੱਲ ਖਿਚਦੀਆਂ ਨੇ।

ਇਹ ਤਸਵੀਰਾਂ ਮਾਨਸਿਕਤਾ ਨੂੰ ਪ੍ਰਭਾਵਿਤ ਵੀ ਕਰਦੀਆਂ ਨੇ।ਖ਼ਬਰ ਯੂਕਰੇਨ ਤੋਂ ਹੈ ਜਿੱਥੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰਵਾਰ ਇਲਾਕਿਆਂ ਵਿੱਚੋਂ ਆਮ ਲੋਕਾਂ ਦੀਆਂ ਵੱਡੀ ਗਿਣਤੀ ਲਾਸ਼ਾਂ ਮਿਲਣ ਮਗਰੋਂ ਕੌਮਾਂਤਰੀ ਆਗੂਆਂ ਨੇ ਰੂਸੀ ਫੌਜਾਂ ਵੱਲੋਂ ਕੀਤੇ ਕਥਿਤ ਜ਼ੁਲਮਾਂ ਦੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਯੂਰੋਪੀ ਯੂਨੀਅਨ ਤੇ ਜਾਪਾਨ ਸਣੇ ਹੋਰਨਾਂ ਮੁਲਕਾਂ ਨੇ ਰੂਸ ’ਤੇ ਸਖ਼ਤ ਪਾਬੰਦੀਆਂ ਲਾਉਣ ਦਾ ਸੱਦਾ ਦਿੱਤਾ ਹੈ।

ਰਾਜਧਾਨੀ ਕੀਵ ਦੇ ਬਾਹਰੋਂ ਮਿਲੀਆਂ 410 ਲੋਥਾਂ ਰੂਸ ਵੱਲੋਂ ਕੀਤੀ ਨਸਲਕੁਸ਼ੀ ਦੀ ਦੀ ਸ਼ਾਹਦੀ ਭਰਦੀਆਂ ਹਨ।

ਇਨ੍ਹਾਂ (ਲਾਸ਼ਾਂ) ਵਿੱਚੋਂ ਕੁਝ ਦੇ ਹੱਥ ਬੱਝੇ ਸੀ ਤੇ ਕੁਝ ਨੂੰ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ।

ਇਸ ਦੌਰਾਨ ਅਮਰੀਕੀ ਸਦਰ ਜੋਅ ਬਾਇਡਨ ਨੇ ਰੂਸ ਖ਼ਿਲਾਫ਼ ਸਖ਼ਤ ਪਾਬੰਦੀਆਂ ਲਾਉਣ ਦਾ ਇਸ਼ਾਰਾ ਕੀਤਾ ਹੈ।

Spread the love