ਕੈਨੇਡਾ ਵਿੱਚ ਕਈ ਸਾਲ ਬਿਤਾਉਣ ਅਤੇ ਸਥਾਈ ਨਿਵਾਸ ਦੀ ਇਜਾਜ਼ਤ ਲੈਣ ਤੋਂ ਬਾਅਦ, ਲੱਖਾਂ ਲੋਕ ਅਜੇ ਵੀ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ।

ਅਸਲ ਵਿੱਚ, ਕੋਵਿਡ-19 ਤੋਂ ਲੈ ਕੇ ਦੁਨੀਆ ਭਰ ਵਿੱਚ ਬਹੁਤ ਸਾਰੇ ਸ਼ਰਨਾਰਥੀ ਸੰਕਟਾਂ ਤੱਕ, ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਇੱਕ ਬਹੁਤ ਵੱਡਾ ਬੈਕਲਾਗ ਇਕੱਠਾ ਹੋਇਆ ਹੈ ਅਤੇ ਦੋ ਸਾਲਾਂ ਤੋਂ ਵੱਧ ਸਮੇਂ ਲਈ ਦੇਰੀ ਹੋਈ ਹੈ।

ਲੋਕਾਂ ਨੂੰ ਅਪਲਾਈ ਕਰਨ ਤੋਂ ਬਾਅਦ ਆਪਣੀ ਨਾਗਰਿਕਤਾ ਹਾਸਲ ਕਰਨ ਲਈ ਦੋ ਸਾਲ ਤੋਂ ਵੱਧ ਦਾ ਇੰਤਜ਼ਾਰ ਕਰਨਾ ਪੈਂਦਾ ਹੈ।

ਦੱਸਣਯੋਗ ਹੈ ਕਿ ਕੋਵਿਡ ਤੋਂ ਪਹਿਲਾਂ ਇਸ ਪ੍ਰਕਿਿਰਆ ਨੂੰ ਸਿਰਫ਼ ਦੋ-ਚਾਰ ਮਹੀਨੇ ਲੱਗਦੇ ਸਨ।

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਾਲਾਂ ਤੋਂ ਆਪਣੀਆਂ ਨਾਗਰਿਕਤਾ ਅਰਜ਼ੀਆਂ ਦੇ ਮਨਜ਼ੂਰ ਹੋਣ ਦੀ ਉਡੀਕ ਕਰ ਰਹੇ ਹਨ ਅਤੇ ਅਜੇ ਵੀ ਉਨ੍ਹਾਂ ਦੇ ਹੱਥਾਂ ਵਿੱਚ ਕੈਨੇਡੀਅਨ ਪਾਸਪੋਰਟ ਨਹੀਂ ਹੈ।

ਸਿਟੀਜ਼ਨਸ਼ਿਪ ਦਫ਼ਤਰ ਵਿੱਚ ਦੇਰੀ ਕਾਰਨ ਬਿਨੈਕਾਰਾਂ ਨੂੰ ਕੈਨੇਡੀਅਨ ਬਣਨ ਲਈ ਸਾਲਾਂ ਦੀ ਉਡੀਕ ਕਰਨੀ ਪੈਂਦੀ ਹੈ।

ਅਸਲ ਵਿੱਚ, ਨਾਗਰਿਕਤਾ ਮਿਲਣ ਮਗਰੋਂ ਪ੍ਰਵਾਸੀ ਹੋਰ ਬਹੁਤ ਸਾਰੇ ਅਧਿਕਾਰ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ, ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਵੋਟ ਦਾ ਅਧਿਕਾਰ ਹੈ।

Spread the love