7 ਅਪ੍ਰੈਲ ਮਾਨਸਾ- ਪਿਛਲੇ 7ਸਾਲਾਂ ਤੋਂ ਖਾਲਸਾ ਸਕੂਲ ਦੀਆਂ ਕਿਰਾਏ ਦੀਆਂ ਦੁਕਾਨਾਂ ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ੇ ਛੁਡਵਾਉਣ ਨੂੰ ਲੈਕੇ ਅੱਜ *ਮੈਨੇਜਮੈਂਟ ਕਮੇਟੀ ਖ਼ਾਲਸਾ ਸਕੂਲ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਦੁਕਾਨਾਂ ਅੱਗੇ ਸੰਕੇਤਕ ਧਰਨਾ ਦਿੱਤਾ ਗਿਆ।ਬੁਲਾਰਿਆਂ ਸੰਬੋਧਨ ਕਰਦਿਆਂ ਕਿਹਾ ਕਿ ਖਾਲਸਾ ਸਕੂਲ ਵਿੱਚ ਜਰੂਰਤਮੰਦ ਪਰਿਵਾਰਾਂ ਦੇ ਬੱਚੇ ਜ਼ਿਆਦਾ ਪੜਦੇ ਹਨ ਜਿਨ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਨੂੰ ਸਮਝਦਿਆਂ ਹੋਇਆਂ ਮੈਨੇਜਮੈਂਟ ਕਮੇਟੀ ਵਿਦਿਆਰਥੀਆਂ ਤੇ ਮਾਪਿਆਂ ਤੇ ਵਜ਼ਨ ਨਹੀਂ ਪਾਉਂਦੀ ਅਤੇ ਸਕੂਲ ਦੀਆਂ ਦੁਕਾਨਾਂ ਦੀ ਆਮਦਨ ਤੋਂ ਹੀ ਸਕੂਲ ਦੇ ਤੇ ਸਕੂਲ ਟੀਚਰਾਂ ਦੇ ਖਰਚੇ ਤਨਖਾਹਾਂ ਮਨੇਜ ਕਰਨ ਦਾ ਟੀਚਾ ਰੱਖਦੀ ਰਹੀ ਹੈ। ਲੇਕਿਨ ਪਿਛਲੇ ਲੰਬੇ ਅਰਸੇ ਤੋਂ ਇਹ ਦੁਕਾਨਦਾਰ ਸਕੂਲ ਕਮੇਟੀ ਨੂੰ ਕਿਰਾਇਆ ਦੇਣ ਤੋਂ ਮੁਨਕਰ ਹਨ ਤੇ ਨਾਂ ਹੀ ਦੁਕਾਨਾਂ ਛੱਡ ਰਹੇ ਹਨ। ਉਹਨਾਂ ਕਿਹਾ ਕਿ ਓਦੋਂ ਤੋਂ ਲੈ ਕੇ ਮਸਲਾ‌ ਹੁਣ ਤੱਕ ਸਰਕਾਰੇ ਦਰਬਾਰੇ ਜਾ ਚੁੱਕਾ ਹੈ ਮਜਬੂਰੀਵੱਸ ਅੱਜ ਸੰਕੇਤਕ ਧਰਨਾ ਦਿੱਤਾ ਗਿਆ ਹੈ ਜੇਕਰ ਹੁਣ ਵੀ ਪ੍ਰਸ਼ਾਸਨ ਇਹ ਮਸਲਾ ਸੁਲਝਾਉਣ ਵਿਚ ਨਾਕਾਮਯਾਬ ਰਿਹਾ ਤਾਂ ਕਣਕਾਂ ਦੀ ਵਾਢੀ ਮੁਕਦਿਆਂ ਹੀ ਦੁਕਾਨਾਂ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ।

ਇਸ ਮੌਕੇ ਧਰਨੇ ਨੂੰ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮੱਘਰ ਸਿੰਘ ਡੀ ਪੀ ਮਾਨਸਾ,ਸੈਕਟਰੀ ਜੁਗਰਾਜ ਸਿੰਘ ਫੌਜੀ, ਅਗਜੈਕਟਿਵ ਮੈਂਬਰ ਗੁਰਚਰਨ ਐਮ ਸੀ, ਬਲਵੀਰ ਔਲਖ, ਕਰਨੈਲ ਸਿੰਘ ਮਾਨਸਾ, ਬਲਦੇਵ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਸ਼ਹਿਰੀ ਪ੍ਰਧਾਨ ਸੁਖਚਰਨ ਦਾਨੇਵਾਲੀਆ,ਜ਼ਿਲਾ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ,ਬਲਾਕ ਪ੍ਰਧਾਨ ਹਰਜਿੰਦਰ ਮਾਨਸ਼ਾਹੀਆ,ਮੱਖਣ ਮਾਨ,ਬਲਕਰਨ ਸਿੰਘ ਬੱਲੀ,ਬੀਰੀ ਮਾਨ, ਮਨਜੀਤ ਸਿੰਘ ਨੇ ਸੰਬੋਧਨ ਕੀਤਾ।

Spread the love