ਮਨੁੱਖੀ ਹੱਕਾਂ ਬਾਰੇ ਸੰਸਥਾ ’ਚੋਂ ਰੂਸ ਨੂੰ ਮੁਅੱਤਲ ਕਰ ਦਿੱਤਾ ਹੈ।ਰੂਸੀ ਫੌਜੀਆਂ ਵੱਲੋਂ ਯੂਕਰੇਨ ’ਚ ਕੀਤੀ ਗਈ ਭਿਆਨਕ ਹਿੰਸਾ ਦੇ ਦੋਸ਼ ਹੇਠ ਆਲਮੀ ਸੰਗਠਨ ਦੀ ਮੋਹਰੀ ਸੰਸਥਾ ਨੇ ਇਹ ਕਦਮ ਚੁੱਕਿਆ ਹੈ।

ਰੂਸ ਨੂੰ ਮੁਅੱਤਲ ਕਰਨ ਦੇ ਮਤੇ ’ਤੇ ਹੋਈ ਵੋਟਿੰਗ ਦੌਰਾਨ ਕੁੱਲ 193 ਮੈਂਬਰ ਮੁਲਕਾਂ ’ਚੋਂ 93 ਨੇ ਰੂਸ ਖ਼ਿਲਾਫ਼ ਅਤੇ 24 ਨੇ ਵਿਰੋਧ ਵਿੱਚ ਵੋਟ ਪਾਈ।

ਕੁੱਲ 58 ਮੁਲਕਾਂ ਨੇ ਵੋਟਿੰਗ ਪ੍ਰਕਿਿਰਆ ’ਚ ਹਿੱਸਾ ਨਹੀਂ ਲਿਆ।

ਯੂਕਰੇਨ ’ਚ ਜੰਗਬੰਦੀ, ਰੂਸੀ ਫੌਜਾਂ ਪਿੱਛੇ ਹਟਾਉਣ ਅਤੇ ਆਮ ਲੋਕਾਂ ਦੀ ਰਾਖੀ ਸਬੰਧੀ ਮਤਿਆਂ ਦੇ ਹੱਕ ਵਿੱਚ 140 ਮੁਲਕਾਂ ਨੇ ਵੋਟ ਪਾਈ ਸੀ।

ਰੂਸ ਦੂਜਾ ਮੁਲਕ ਹੈ ਜਿਸ ਨੂੰ ਮਨੁੱਖੀ ਹੱਕਾਂ ਬਾਰੇ ਕੌਂਸਲ ’ਚੋਂ ਹਟਾਇਆ ਗਿਆ ਹੈ। ਇਸ ਤੋਂ ਪਹਿਲਾਂ 2011 ਵਿੱਚ ਲਿਬੀਆ ਨੂੰ ਇਸ ਸੰਸਥਾ ਦੀ ਮੈਂਬਰਸ਼ਿਪ ਤੋਂ ਹਟਾਇਆ ਗਿਆ ਸੀ ਜਦੋਂ ਇਸ ਉੱਤਰੀ ਅਫਰੀਕੀ ਮੁਲਕ ’ਚ ਇਸ ਦੇ ਆਗੂ ਮੁਆਮਰ ਗੱਦਾਫੀ ਵੱਲੋਂ ਗੜਬੜੀ ਕੀਤੀ ਗਈ ਸੀ।

ਦੂਜੇ ਪਾਸੇ ਰੂਸ ਨੂੰ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ’ਚੋਂ ਮੁਅੱਤਲ ਕਰਨ ਲਈ ਹੋਈ ਵੋਟਿੰਗ ਦੌਰਾਨ ਭਾਰਤ ਨੇ ਖੁਦ ਨੂੰ ਦੂਰ ਰੱਖਿਆ ਹੈ।

Spread the love