ਏਅਰ ਇੰਡੀਆ ਵਲੋਂ ਦਿੱਲੀ ਤੋਂ ਮਾਸਕੋ ਉਡਾਣਾਂ (ਹਫਤੇ ‘ਚ ਦੋ) ਤੁਰੰਤ ਪ੍ਰਭਾਵ ਤੋਂ ਰੱਦ ਕੀਤੀਆਂ ਗਈਆਂ ਹਨ, ਉੱਥੇ ਏਅਰ ਕੈਨੇਡਾ ਨੇ ਵੈਨਕੂਵਰ ਤੋਂ ਦਿੱਲੀ ਨੂੰ ਹਫਤੇ ‘ਚ 5 ਦਿਨ ਚੱਲਣ ਵਾਲੀ ਸਿੱਧੀ ਉਡਾਣ 2 ਜੂਨ ਤੋਂ 6 ਸਤੰਬਰ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ ।

24 ਫਰਵਰੀ ਨੂੰ ਜੰਗ ਸ਼ੁਰੂ ਹੋਣ ਉਪਰੰਤ ਹਵਾਈ ਕੰਪਨੀਆਂ ਨੂੰ ਯੂਕਰੇਨ ਅਤੇ ਰੂਸ ਦੇ ਅਕਾਸ਼ ‘ਚੋਂ ਜਹਾਜ਼ ਲਿਜਾਣ ਤੋਂ ਗੁਰੇਜ਼ ਕਰਨਾ ਪੈ ਰਿਹਾ ਹੈ ਜਿਸ ਤਹਿਤ ਵੈਨਕੂਵਰ ਤੋਂ ਦਿੱਲੀ ਵਾਲੀ ਉਡਾਣ ਨੂੰ ਬਦਲਵਾਂ ਲੰਬਾ ਰੂਟ ਲੈ ਕੇ ਅਤੇ ਰਸਤੇ ‘ਚ ਤੇਲ ਭਰਨ ਲਈ ਰੁਕ ਕੇ ਦਿੱਲੀ ਤੋਂ ਵੈਨਵਕੂਵਰ ਅਤੇ ਵੈਨਕੂਵਰ ਤੋਂ ਦਿੱਲੀ ਜਾਣਾ ਪੈ ਰਿਹਾ ਹੈ ।

ਏਅਰ ਕੈਨੇਡਾ ਦੇ ਇਕ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਹਵਾਈ ਕੰਪਨੀ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨ ਪੈਂਦਾ ਹੈ ।

ਇਸ ਦੇ ਨਾਲ ਹੀ ਗਰਮ ਰੁੱਤ ‘ਚ ਅਕਾਸ਼ ‘ਚ ਹਾਵਾਵਾਂ ਦਾ ਰੁਖ ਇਸ ਉਡਾਣ ਨੂੰ ਬਦਲਵੇਂ ਰੂਟ ਰਾਹੀਂ ਚਲਦੇ ਰੱਖਣਾ ਹੋਰ ਵੀ ਔਖਾ ਕਰ ਸਕਦਾ ਹੈ ਜਿਸ ਕਰ ਕੇ ਹਵਾਈ ਕੰਪਨੀ ਨੇ 2 ਜੂਨ ਤੋਂ 6 ਜੂਨ ਤੱਕ ਇਹ ਉਡਾਣ ਬੰਦ ਰੱਖਣ ਦਾ ਫੈਸਲਾ ਕੀਤਾ ਹੈ ।

Spread the love