ਐਚ-4 ਵੀਜ਼ਾ ਧਾਰਕਾਂ ਨੂੰ ਦੇਸ਼ ‘ਚ ਕੰਮ ਕਰਨ ਦਾ ਸਵੈ ਅਧਿਕਾਰ ਦਿੱਤੇ ਜਾਣ ਸਬੰਧੀ ਇਕ ਬਿੱਲ ਪ੍ਰਤੀਨਿਧੀ ਸਭਾ ‘ਚ ਪੇਸ਼ ਕੀਤਾ ।

ਅਮਰੀਕਾ ਦੀਆਂ ਦੋ ਸੰਸਦ ਮੈਂਬਰਾਂ ਨੇ ਇਸ ਬਿੱਲ ਨੂੰ ਪੇਸ਼ ਕੀਤਾ।

ਇਸ ਬਿੱਲ ਦੇ ਪਾਸ ਹੋਣ ਨਾਲ ਭਾਰਤੀਆਂ ਸਮੇਤ ਹਜ਼ਾਰਾਂ ਵਿਦੇਸ਼ੀਆਂ ਦੇ ਜੀਵਨ ਸਾਥੀਆਂ ਨੂੰ ਲਾਭ ਮਿਲੇਗਾ ਅਤੇ ਅਮਰੀਕੀ ਕਾਰੋਬਾਰਾਂ ‘ਚ ਕਾਮਿਆਂ ਦੀ ਕਮੀ ਨੂੰ ਦੂਰ ਕਰਨ ‘ਚ ਵੀ ਮਦਦ ਮਿਲੇਗੀ ।

ਇਸ ਦੀ ਲੰਬੇ ਸਮੇਂ ਤੋਂ ਭਾਰਤੀ ਭਾਈਚਾਰੇ ਵਲੋਂ ਮੰਗ ਕੀਤੀ ਜਾ ਰਹੀ ਸੀ ।

ਅਮਰੀਕਾ ‘ਚ ਐਚ-1ਬੀ, ਐਚ-2ਏ, ਐਚ-2ਬੀ ਅਤੇ ਐਚ-3 ਵੀਜ਼ਾ ਧਾਰਕਾਂ ‘ਤੇ ਅਧਾਰਿਤ ਜੀਵਨਸਾਥੀਆਂ ਅਤੇ ਬੱਚਿਆਂ ਨੂੰ ਐਚ-4 ਵੀਜ਼ਾ ਦਿੱਤਾ ਜਾਂਦਾ ਹੈ ।

ਕਈ ਐਚ-4 ਵੀਜ਼ਾ ਧਾਰਕ ਬਹੁਤ ਹੁਨਰਮੰਦ ਹਨ ਅਤੇ ਪਹਿਲਾਂ ਕੰਮਕਾਜੀ ਰਹੇ ਹਨ ।

ਐਚ-4 ‘ਕੰਮ ਅਧਿਕਾਰ ਐਕਟ’ ਬਿੱਲ ਨੂੰ ਸੰਸਦ ਮੈਂਬਰ ਕੈਰੋਲਿਨ ਬਾਰਡਾਕਸ ਅਤੇ ਮਾਰੀਆ ਐਲਵਿਰਾ ਸਾਲਾਜ਼ਾਰ ਨੇ ਬੀਤੇ ਦਿਨ ਪੇਸ਼ ਕੀਤਾ, ਜਿਸ ‘ਚ ਮੌਜੂਦਾ ਕਾਨੂੰਨ ਨੂੰ ਬਦਲ ਕੇ, ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਨੂੰ ਐਚ-4 ਵੀਜ਼ਾ ਮਿਲਣ ਦੇ ਬਾਅਦ ਕੰਮ ਦੇ ਸਵੈ ਅਧਿਕਾਰ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ ।

Spread the love