ਸ਼ੀਵਰੇਜ਼ ਤੇ ਸਫਾਈ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਮਾਨਸਾ ਵਾਸੀ ਹੁਣ ਟੂਟੀਆਂ ‘ਚ ਸੀਵਰੇਜ਼ ਦੇ ਰਲਕੇ ਆ ਰਿਹਾ ਪਾਣੀ ਪੀਣ ਲਈ ਮਜ਼ਬੂਰ ਹਨ। ਸ਼ਹਿਰ ਦੇ ਵੱਡੇ ਹਿੱਸੇ ਵਿਚ ਧਰਤੀ ਹੇਠਲਾ ਪਾਣੀ ਮਾੜਾ ਤੇ ਸ਼ੋਰੇ ਵਾਲਾ ਹੈ ਜੋ ਪੀਣਯੋਗ ਨਹੀਂ।

ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਜਿੱਥੇ ਸ਼ਹਿਰ ਵਿਚ ਸੀਵਰੇਜ਼ ਤੇ ਸਫਾਈ ਦਾ ਬੁਰਾ ਹਾਲ ਹੈ ਉਥੇ ਹੁਣ ਸ਼ਹਿਰ ਅੰਦਰ ਸੀਵਰੇਜ਼ ਦਾ ਰਲਿਆ ਪਾਣੀ ਪੀਣ ਲਈ ਸਪਲਾਈ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਲੋਕ ਭਿਅਾਨਕ ਬਿਮਾਰੀਅਾਂ ਦਾ ਸ਼ਿਕਾਰ ਹੋਣ ਦੀ ਕਾਗਾਰ ਤੇ ਹਨ। ਉਹਨਾਂ ਕਿਹਾ ਕਿ ਪਹਿਲਾਂ ਸੂਆ ਬਣਨ ਕਾਰਨ ਵਾਟਰ ਵਰਕਸ ਦਾ ਪਾਣੀ ਆਉਂਦਾ ਨਹੀ ਸੀ ਤੇ ਹੁਣ ਜੇ ਆਉਣ ਲੱਗਿਆ ਹੈ ਤਾਂ ਸੀਵਰੇਜ਼ ਰਲਿਅਾ ਦੂਸ਼ਿਤ ਪਾਣੀ ਆ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਮਾਨਸਾ ਹਲਕੇ ਨੂੰ ਸਿਹਤ ਮੰਤਰਾਲਾ ਮਿਲਿਆ ਹੈ ਪਰ ਮਾਨਸਾ ਸ਼ਹਿਰ ਦੇ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ।

Spread the love