ਆਸਟਰੇਲੀਆ ਵਿੱਚ ਕਰੋਨਾ ਦਾ ਨਵਾਂ ਰੂਪ ਡੈਲਟਾਕਰੋਨ ਖੋਜਿਆ ਗਿਆ ਹੈ, ਜਿਸ ਨੂੰ ਡੈਲਟਾ ਵੇਰੀਐਂਟ ਦੇ ਮਿਸ਼ਰਣ ਵਜੋਂ ਦਰਸਾਇਆ ਗਿਆ ਹੈ।

ਇਹ ਨਵਾਂ ਰੂਪ ਫਰਵਰੀ ਮਹੀਨੇ ਫਰਾਂਸ ਵਿੱਚ ਖੋਜਿਆ ਗਿਆ ਸੀ ਅਤੇ ਹੁਣ ਸਮੁੱਚੇ ਯੂਰਪ ਅਤੇ ਸੰਯੁਕਤ ਰਾਜ ਵਿੱਚ ਲਗਾਤਾਰ ਦਿਖਾਈ ਦੇ ਰਿਹਾ ਹੈ।

ਆਸਟਰੇਲੀਆ ਵਿੱਚ ਪਲੇਠਾ ਡੈਲਟਾਕਰੋਨ ਕੇਸ ਸੂਬਾ ਨਿਊ ਸਾਊਥ ਵੇਲਜ਼ ਵੱਲੋਂ ਰਿਪੋਰਟ ਕੀਤਾ ਗਿਆ ਸੀ ਅਤੇ ਹੁਣ ਕੁਈਨਜ਼ਲੈਂਡ ਹੈਲਥ ਨੇ ਵੀ ਕੇਸਾਂ ਦੀ ਪੁਸ਼ਟੀ ਕੀਤੀ ਹੈ।

ਛੂਤ ਦੀਆਂ ਬੀਮਾਰੀਆਂ ਦੇ ਮਾਹਿਰ ਪ੍ਰੋਫੈਸਰ ਪਾਲ ਗ੍ਰਿਿਫਨ ਨੇ ਕਿਹਾ ਕਿ ਇਸ ਨਵੇਂ ਵੇਰੀਐਂਟ ਵਿੱਚ ਸੰਭਾਵਤ ਤੌਰ ‘ਤੇ ਓਮੀਕਰੋਨ ਸਟ੍ਰੇਨ ਦਾ ਪ੍ਰੋਟੀਨ ਸਪਾਈਕ ਪਾਇਆ ਗਿਆ ਹੈ।

Spread the love