ਇੰਡੋਨੇਸ਼ੀਆ ’ਚ 2024 ਦੀਆਂ ਰਾਸ਼ਟਰਪਤੀ ਚੋਣਾਂ ਮੁਲਤਵੀ ਕੀਤੇ ਜਾਣ ਤੋਂ ਬਾਅਦ ਲੋਕਾਂ ਦਾ ਗੁੱਸਾ ਸਤਵੇਂ ਸਥਾਨ ‘ਤੇ ਹੈ।

ਹਾਲਾਂਕਿ ਇਸ ਨੂੰ ਕੋਈ ਅਫ਼ਵਾਹ ਵੀ ਕਹਿ ਰਿਹੈ ਪਰ ਇਸਦੇ ਵਿਰੋਧ ’ਚ ਹਜ਼ਾਰਾਂ ਵਿਿਦਆਰਥੀਆਂ ਨੇ ਪ੍ਰਦਰਸ਼ਨ ਕੀਤੇ। ਵਿਿਦਆਰਥੀਆਂ ਨੇ ਜਕਾਰਤਾ ’ਚ ਸੰਸਦੀ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਥੇ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।

ਉਂਜ ਰਾਸ਼ਟਰਪਤੀ ਜੋਕੋ ਵਿਡੂਡੂ ਨੇ ਐਤਵਾਰ ਨੂੰ ਇਨ੍ਹਾਂ ਅਫ਼ਵਾਹਾਂ ਨੂੰ ਨਕਾਰਿਆ ਸੀ।

ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਚੋਣਾਂ ’ਚ ਨਾ ਤਾਂ ਦੇਰੀ ਕੀਤੀ ਜਾਵੇ ਅਤੇ ਨਾ ਹੀ ਵਿਡੂਡੂ ਨੂੰ ਮੁੜ ਚੋਣਾਂ ਲੜਾਉਣ ਲਈ ਸੰਵਿਧਾਨ ’ਚ ਸੋਧ ਕੀਤੀ ਜਾਵੇ।

ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਪੱਥਰ ਅਤੇ ਬੋਤਲਾਂ ਵਰ੍ਹਾਉਂਦਿਆਂ ਸੰਸਦ ਭਵਨ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਰਾਹ ’ਚ ਹੀ ਰੋਕ ਦਿੱਤਾ।

ਅਜਿਹੇ ਪ੍ਰਦਰਸ਼ਨ ਬਾਂਡੁੰਗ, ਯੋਗਿਆਕਾਰਤਾ, ਮਕਾਸਰ ਅਤੇ ਪੋਂਟੀਆਂਨਕ ਸਮੇਤ ਹੋਰ ਸ਼ਹਿਰਾਂ ’ਚ ਵੀ ਹੋਏ ਹਨ।

Spread the love