ਟੋਰਾਂਟੋ ਪੁਲਸ ਨੇ ਕੈਨੇਡਾ ‘ਚ 21 ਸਾਲਾ ਵਿਦਿਆਰਥੀ ਕਾਰਤਿਕ ਵਾਸੁਦੇਵ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਟੋਰਾਂਟੋ ਪੁਲਸ ਦੇ ਮੁਖੀ ਜੈਮਜ਼ ਰੇਮਰ ਨੇ ਦੱਸਿਆ ਕਿ ਕਾਰਤਿਕ ਸਟੇਸ਼ਨ ਦੇ ਬਾਹਰ ਹੀ ਸੀ ਜਦ ਇਕ ਅਣਜਾਣ ਵਿਅਕਤੀ ਉਸ ਦੇ ਕੋਲ ਆਇਆ ਅਤੇ ਕਈ ਵਾਰ ਗੋਲੀਆਂ ਚਲਾਈਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਕਾਰਤਿਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਨਿਵਾਸੀ ਸੀ ਅਤੇ ਜਨਵਰੀ ‘ਚ ਪੜ੍ਹਾਈ ਲਈ ਕੈਨੇਡਾ ਗਿਆ ਸੀ।
ਸੈਂਟ ਜੈਮਸ ਟਾਊਨ ਦੇ ਸ਼ੇਰਬੋਰਨ ਟੀ.ਟੀ.ਸੀ. ਸਟੇਸ਼ਨ ਦੇ ਗਲੇਨ ਰੋਡ ਪ੍ਰਵੇਸ਼ ਦੁਆਰ ‘ਤੇ ਵੀਰਵਾਰ ਨੂੰ ਕਾਰਕਿਤ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਸੀ।
ਉਸ ਨੂੰ ਹਸਤਪਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀਪੁਲਸ ਨੇ ਸ਼ੱਕੀ ਦੀ ਪਛਾਣ ਰਿਚਾਰਡ ਜੋਨਾਥਨ ਐਡਵਿਨ ਵਜੋਂ ਕੀਤੀ ਹੈ ਜਿਸ ‘ਤੇ ਪਿਛਲੇ ਸ਼ਨੀਵਾਰ ਨੂੰ ਹੋਏ ਇਕ ਹੋਰ ਵਿਅਕਤੀ ‘ਤੇ ਕਤਲ ਕਰਨ ਦਾ ਦੋਸ਼ ਹੈ।
ਰੇਮਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਵਾਂ ਕਤਲਾਂ ਦਾ ਜ਼ਿੰਮੇਵਾਰ ਸ਼ੱਕੀ ਪੁਲਸ ਦੀ ਹਿਰਾਸਤ ‘ਚ ਹੈ।