ਜੀਵਨ ਕ੍ਰਾਂਤੀ
ਮਾਨਸਾ:- ਅੱਜ ਇੱਥੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜਿਲ੍ਹਾ ਇਕਾਈ ਮਾਨਸਾ ਵੱਲੋਂ ਪੰਜਾਬ ਦੀ ਕਿਸਾਨੀ ਨਾਲ ਸਬੰਧਤ ਮੰਗਾਂ ਸਬੰਧੀ ਮੰਗ ਪੱਤਰ ਗੁਰਪ੍ਰੀਤ ਸਿੰਘ ਬਣਾਂਵਾਲੀ ਐਮਐਲਏ ਸਰਦੂਲਗੜ੍ਹ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ।

ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਆਗੂ ਭਜਨ ਸਿੰਘ ਘੁੰਮਣ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਬੇਮੌਸਮੀ ਗਰਮੀ ਵਧਣ ਕਾਰਣ ਕਣਕ ਦੇ ਘਟੇ ਝਾੜ ਦੇ ਮੱਦੇਨਜ਼ਰ ਪ੍ਰਾੲਵੇਟ ਮੰਡੀਆਂ ਵਿੱਚ ਕਣਕ ਦਾ ਭਾਅ ਵਧ ਗਿਆ ਹੈ, ਇਸ ਕਰਕੇ ਕਿਸਾਨਾਂ ਨੂੰ ਸਰਕਾਰ ਵੱਲੋਂ ਕਣਕ ਦੀ ਖਰੀਦ *ਤੇ ਬੋਨਸ ਦਿੱਤਾ ਜਾਵੇ।ਉਨ੍ਹਾਂ ਅੱਗੇ ਕਿਹਾ ਕਿ ਇਸਤੋਂ ਇਲਾਵਾ ਸਰਕਾਰ ਵੱਲੋਂ ਐਲਾਨੇ ਗਏ 2 ਲੱਖ ਤੱਕ ਦੇ ਫਸਲੀ ਕਰਜ਼ੇ ਮਾਫ ਕਰਨ ਦੀ ਨਿਗੂਣੀ ਰਾਹਤ ਸਮੁੱਚੇ ਕਿਸਾਨਾਂ ਨੂੰ ਦਿੱਤੀ ਜਾਵੇ। ਗੜ੍ਹੇਮਾਰੀ ਨਾਲ ਤਬਾਹ ਹੋਏ ਝੋਨੇ ਅਤੇ ਬਾਸਮਤੀ ਦਾ ਇੱਕ ਏਕੜ ਨੂੰ ਇਕਾਈ ਮੰਨ ਕੇ ਪੂਰਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ। ਝੋਨੇ ਤੇ ਕਣਕ ਤੋਂ ਬਿਨਾਂ ਬਾਕੀ ਫਸਲਾਂ ਜਿਵੇਂ ਸੂਰਜਮੁਖੀ, ਸਰ੍ਹੋਂ, ਛੋਲੇ, ਫਲ ਅਤੇ ਸਬਜ਼ੀਆਂ *ਤੇ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇ। ਜੇਕਰ ਵਪਾਰੀ ਐਮਐਸਪੀ ਤੋਂ ਘੱਟ ਮੁੱਲ *ਤੇ ਖਰੀਦ ਕਰਦਾ ਹੈ ਤਾਂ ਇਸਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇ। ਮਾਲ ਮਹਿਕਮਾ ਤਕਸੀਮ, ਦਰੁਸਤੀ ਗਿਰਦਾਵਰੀ ਤੇ ਇੰਤਕਾਲ ਚੜ੍ਹਾਉਣ$ਮੰਨਜੂਰ ਕਰਨ ਦੇ ਕੇਸ ਸਮਾਂਬੱੱਧ ਤਰੀਕੇ ਨਾਲ ਨਿਪਟਾਵੇ। ਖੇਤੀਬਾੜੀ ਲਈ ਬਿਜਲੀ ਮੋਟਰਾਂ ਦੇ ਕੁਨੈਕਸ਼ਨਾਂ ਲਈ ਫੌਰੀ ਏਪੀ ਪਾਲਿਸੀ ਜਾਰੀ ਕੀਤੀ ਜਾਵੇ ਤੇ 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਬਿਜਲੀ ਕੁਨੈਕਸ਼ਨ ਪਹਿਲ ਦੇ ਆਧਾਰ *ਤੇ ਦੇਣਾ ਯਕੀਨੀ ਬਣਾਇਆ ਜਾਵੇ। ਇਸਤੋਂ ਇਲਾਵਾ ਚਿੱਪ ਵਾਲੇ ਮੀਟਰ ਲਾਉਣ ਦਾ ਫੈਸਲਾ ਤੁਰੰਤ ਖਾਰਜ ਕੀਤਾ ਜਾਵੇ। ਬਿਜਲੀ ਦੀ ਨਾਕਸ ਸਪਲਾਈ ਤੁਰੰਤ ਠੀਕ ਕੀਤੀ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਪੰਜਾਬ ਫਾਰਮਰ ਕਮਿਸ਼ਨਰ ਦੀਆਂ ਅਸਾਮੀਆਂ ਜਲਦੀ ਤੋਂ ਜਲਦੀ ਪੁਰ ਕੀਤੀਆਂ ਜਾਣ। ਸਰਕਾਰੀ ਵਿਭਾਗਾਂ ਖਾਸ ਕਰਕੇ ਮਾਲ ਵਿਭਾਗ, ਪੁਲਿਸ, ਪੰਚਾਇਤ ਵਿਭਾਗ ਅਤੇ ਸਿਹਤ ਵਿਭਾਗ ਵਿੱਚੋਂ ਭ੍ਰਿਸ਼ਟਾਚਾਰ ਤੁਰੰਤ ਖਤਮ ਕੀਤਾ ਜਾਵੇ। ਪੁਲਿਸ ਥਾਣਿਆਂ ਤੇ ਡੀHਐਸHਪੀH ਦਫਤਰਾਂ ਨੂੰ ਅਸੈਂਬਲੀ ਹਲਕਿਆਂ ਨਾਲੋਂ ਤੋੜ ਕੇ ਮਾਲ ਮਹਿਕਮੇ ਦੀਆਂ ਹੱਦਬੰਦੀਆਂ ਅਨੁਸਾਰ ਨਿਰਧਾਰਤ ਕੀਤਾ ਜਾਵੇ।

ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਆਗੂ ਮਾਸਟਰ ਦਰਸ਼ਨ ਸਿੰਘ ਟਾਹਲੀਆਂ, ਸਾਧੂ ਸਿੰਘ ਬੁਰਜ ਢਿੱਲਵਾਂ, Easy Buildings ਦੇ ਨੁਮਾਇੰਦੇ, ਨਾਜਰ ਸਿੰਘ, ਅਵਤਾਰ ਸਿੰਘ, ਮਿਸ਼ਰਾ ਸਿੰਘ ਖਿਆਲਾ ਅਤੇ ਨਾਇਬ ਸਿੰਘ ਲਖਮੀਰਵਾਲਾ ਸਮੇਤ ਬਹੁਤ ਸਾਰੇ ਕਿਸਾਨ ਸਾਥੀ ਹਾਜ਼ਰ ਸਨ।



Spread the love