ਮਾਨਸਾ 15 ਅਪ੍ਰੈਲ
ਸ਼ਹੀਦ ਭਗਤ ਸਿੰਘ ਨਗਰ ਸੁਧਾਰ ਕਮੇਟੀ (ਵਾਰਡ ਨੰਬਰ 27) ਵੱਲੋਂ ਸੀਵਰੇਜ਼ ਸਫਾਈ ਤੇ ਹੋਰਨਾਂ ਮੰਗਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਉਹਨਾਂ ਦੀ ਰਿਹਾਇਸ਼ ਤੇ ਮਿਲਿਆ ਗਿਆ, ਜਿਸ ਤੋਂ ਬਾਦ ਡਿਪਟੀ ਕਮਿਸ਼ਨ ਵੱਲੋਂ ਤਿਨਕੋਣੀ ਤੇ ਖੜੇ ਸੀਵਰੇਜ਼ ਦੇ ਪਾਣੀ ਦਾ ਅਤੇ ਰੀਚਾਰਜਿੰਗ ਪੁਆਇੰਟ ਦਾ ਜਾਇਜ਼ਾ ਲਿਆ ਗਿਆ ਅਤੇ ਮੌਕੇ ਤੇ ਸੀਵਰੇਜ਼ ਬੋਰਡ ਦੇ ਐਕਸੀਅਨ ਨੂੰ ਬੁਲਾਕੇ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਕਰਨ ਦੇ ਆਦੇਸ਼ ਦਿੱਤੇ ਗਏ ।
ਮੌਕਾ ਦੇਖਣ ਆਏ ਡਿਪਟੀ ਕਮਿਸ਼ਨਰ ਸਾਹਿਬ ਨੂੰ ਸ਼ਹੀਦ ਭਗਤ ਸਿੰਘ ਨਗਰ ਸੁਧਾਰ ਕਮੇਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ । ਕਮੇਟੀ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਬਰਾੜ ਤੇ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੇ ਮੰਗ ਪੱਤਰ ਦੇਣ ਗਏ ਸਨ ਪਰ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਨਾਲ ਸੀਵਰੇਜ਼ ਦੇ ਗੰਦੇ ਪਾਣੀ ਦਾ ਮੌਕਾ ਦੇਖਣ ਆਏ ਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ਤੇ ਬੁਲਾਕੇ ਪਾਣੀ ਕੱਢਣ ਦੇ ਆਦੇਸ਼ ਦਿੱਤੇ । ਮੌਕੇ ਤੇ ਪਹੁੰਚੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਸੌਪਆਿ ਗਿਆ । ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ
ਆਪ ਜੀ ਦੀ ਰਿਹਾਇਸ਼ ਕੋਲ ਤਿੰਨਕੋਣੀ ਉਪਰ ਸੀਵਰੇਜ਼ ਬੰਦ ਹੋਣ ਕਾਰਨ ਜਮਾਂ ਹੋਏ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ।, ਬਾਰਸ਼ਾਂ ਹੋਣ ਕਾਰਨ ਤਿੰਨਕੋਣੀ ਤੇ ਜਮਾਂ ਪਾਣੀ ਦੇ ਹੱਲ ਲਈ ਬਾਰਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਮਈ ਮਹੀਨੇ ਵਿਚ ਪੁਲ ਦੇ ਦੋਨੋਂ ਪਾਸੇ ਬਣੇ ਨਾਲਿਆਂ ਦੀ ਸਫਾਈ ਕਰਵਾਈ ਜਾਵੇ। ਬਿਜ਼ਲੀ ਗਰਿੱਡ ਕੋਲ ਬਣੇ ਰੀਚਾਰਜ਼ਿੰਗ ਪੁਆਇੰਟ ਦੇ ਅਧੂਰੇ ਕੰਮ ਨੂੰ ਪੂਰਾ ਕਰਵਾਇਆ ਜਾਵੇ। ਵਾਰਡ ਦੀ ਸਾਫ ਸਫਾਈ ਲਈ ਰੋਜ਼ਾਨਾਂ ਸਫਾਈ ਕਰਕੇ ਭੇਜੇ ਜਾਣ ਤੇ ਸਾਫ ਸਫਾਈ ਕਰਵਾਈ ਜਾਵੇ। ਵਾਰਡ ਵਿਚ ਥਾਂ ਥਾਂ ਲੱਗੇ ਕੂੜੇ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਗਲੀਆਂ ਨਾਲੀਆਂ ਦੀ ਸਫਾਈ ਸਮੇਂ ਕੂੜਾ ਚੁਕਣ ਵਾਲੇ ਵਹੀਕਲ ਨਾਲ ਭੇਜੇ ਜਾਣ ਤਾਂਜੋ ਤੁਰੰਤ ਕੂੜਾ ਚੁਕਿਆ ਜਾ ਸਕੇ ਤੇ ਵਾਰਡ ‘ਚ ਕੂੜੇ ਦੇ ਢੇਰ ਨਾ ਲੱਗਣ। ਵਾਟਰ ਸਪਲਾਈ ਦੀ ਸਹੀ ਸਪਲਾਈ ਲਈ ਵਾਰਡ ਨੂੰ ਤਿੰਨਕੋਣੀ ਵੱਲੋਂ ਕੁਨੈਸ਼ਨ ਦਿੱਤਾ ਜਾਵੇੇ। ਤਿੰਨਕੋਣੀ ਵਾਲੇ ਏਰੀਏ ਨੂੰ ਸਪਲਾਈ ਦੇਣ ਲਈ ਠੂਠਿਆਂਵਾਲੀ ਰੋੜ ਤੇ ਵਾਟਰ ਵਰਕਸ ਲਗਾਇਆ ਜਾਵੇ।
ਪੁਲ ਦੇ ਨਾਲ ਨਾਲ ਰੇਲਵੇ ਲਾਇਨ ਤੱਕ ਸੜਕ ਬਣਾਈ ਜਾਵੇ ਅਤੇ ਵਾਰਡ ਦੀਆਂ ਗਲੀਆਂ ਅਤੇ ਸੜਕਾਂ ਨੂੰ ਬਣਾਇਆ ਜਾਵੇ। ਪੁਲ ਦੇ ਹੇਠਾਂ ਸਫਾਈ ਕਰਵਾਕੇ ਪਾਰਕ ਬਣਾਇਆ ਜਾਵੇ। ਡੇਂਗੂ ਮਲੇਰੀਏ ਦੀ ਰੋਕਥਾਮ ਲਈ ਵਾਰਡ ਵਿਚ ਸਮੇਂ ਸਮੇਂ ਤੇ ਫੌਗਿੰਗ ਕਰਵਾਈ ਜਾਵੇ। ਪੁਲ ਦੇ ਉਪਰ ਅਤੇ ਵਾਰਡ ਦੀਆਂ ਸਟਰੀਟ ਲਾਇਟਾਂ ਨੂੰ ਚਲਾਇਆ ਜਾਵੇ । ਰੀਚਾਰਜ ਪੁਆਇੰਟ ਬਣਾਉਣ ਸਮੇਂ ਹੋਈ ਘਪਲੇਬਾਜ਼ੀ ਦੀ ਜਾਂਚ ਕਰਵਾਈ ਜਾਵੇ । ਸ਼ਹੀਦ ਭਗਤ ਸਿੰਘ ਨਗਰ ਦੇ ਅਧੂਰੇ ਪਏ ਮੁਖ ਗੇਟ ਨੂੰ ਦੁਬਾਰਾ ਬਣਾਇਆ ਜਾਵੇ ਅਤੇ ਉਸਨੂੰ ਬਣਾਉਣ ਸਮੇਂ ਵਰਤੇ ਮਟੀਰੀਅਲ ਦੀ ਅਤੇ ਉਸ ਵਿਚ ਹੋਈ ਘਪਲੇਬਾਜ਼ੀ ਦੀ ਜਾਂਚ ਕਰਵਾਈ ਜਾਵੇ । ਉਹਨਾਂ ਕਿਹਾ ਕਿ ਅੱਜ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਹੱਲ ਲਈ ਡਿਪਟੀ ਕਮਿਸ਼ਨਰ ਸਾਹਿਬ ਨੇ ਭਰੋਸਾ ਿਦੱਤਾ ਹੈ। ਉਹਨਾਂ ਕਿਹਾ ਕਮੇਟੀ ਇਕ ਦੋ ਦਿਨ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਅਤੇ ਈ. ਓ. ਦੀ ਕਾਰਗੁਜਾਰੀ ਦੇਖੇਗੀ । ਜੇਕਰ ਅਧਿਕਾਰੀਆਂ ਨੇ ਲਿੱਪਾਪੋਚੀ ਕਰਕੇ ਡੰਗ ਸਾਰਨ ਦੀ ਕੋਸ਼ਿਸ ਕੀਤੀ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਕਮੇਟੀ ਆਗੂ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਨੋਜ ਗੋਇਲ, ਮੀਤ ਪ੍ਰਧਾਨ ਸੱਤਪਾਲ ਸਿੰਘ, ਹਰਬੰਸ ਸਿੰਘ, ਡਾਕਟਰ ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਡਾਕਟਰ ਕ੍ਰਿਸ਼ਨ, ਦਰਸ਼ਨ ਕੁਮਾਰ, ਅਮਨ ਕੁਮਾਰ ਗੋਲਡਨ ਕੂਲਰ, ਅਮਨ ਸਿੰਘ ਬਾਜਵਾ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।





Spread the love