ਅਮਰੀਕੀ ਸੂਬੇ ਪੈਨਸਿਲਵੇਨੀਆ ਦੇ ਪਿਟਸਬਰਗ ’ਚ ਪਾਰਟੀ ਦੌਰਾਨ ਹੋਈ ਗੋਲੀਬਾਰੀ ’ਚ ਦੋ ਜਣਿਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।

ਇਸ ਗੋਲੀਬਾਰੀ ‘ਚ ਦਰਜਨ ਦੇ ਕਰੀਬ ਲੋਕ ਜਖਮੀ ਹੋ ਗਏ।

ਪਿਟਸਬਰਗ ਪੁਲੀਸ ਨੇ ਦੱਸਿਆ ਕਿ ਸ਼ਹਿਰ ’ਚ ਕਿਰਾਏ ’ਤੇ ਲਈ ਗਈ ਇੱਕ ਥਾਂ ’ਤੇ ਅੱਧੀ ਰਾਤ ਤੋਂ ਬਾਅਦ 12.30 ਵਜੇ ਗੋਲੀਬਾਰੀ ਹੋਈ।

ਘਟਨਾ ਸਮੇਂ ਮੌਕੇ ’ਤੇ 200 ਤੋਂ ਵੱਧ ਲੋਕ ਮੌਜੂਦ ਸਨ, ਜਿਨ੍ਹਾਂ ’ਚੋਂ ਬਹੁਤੇ ਨਾਬਾਲਗ ਸਨ।

ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ’ਚੋਂ ਕਈਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੁਲੀਸ ਨੇ ਦੱਸਿਆ ਕਿ ਮੌਕੇ ਤੋਂ ਰਾਈਫਲ ਤੇ ਪਿਸਤੌਲ ਦੀਆਂ ਗੋਲੀਆਂ ਦੇ ਖੋਲ ਮਿਲੇ ਹਨ।

ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀ ਚਲਾਉਣ ਵਾਲਿਆਂ ਦਾ ਅਜੇ ਪਤਾ ਨਹੀਂ ਚੱਲ ਸਕਿਆ।

ਇਸ ਤੋਂ ਪਹਿਲ਼ਾਂ ਬਰੁੱਕਲਿਨ ਸਟੇਸ਼ਨ ’ਤੇ ਇੱਕ ਬੰਦੂਕਧਾਰੀ ਨੇ ਸਬਵੇਅ ਰੇਲ ਗੱਡੀ ’ਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਇਸ ਘਟਨਾ ਵਿੱਚ ਕੁੱਲ 16 ਵਿਅਕਤੀ ਜ਼ਖ਼ਮੀ ਹੋਏ

Spread the love