ਇਮੈਨੁਅਲ ਮੈਕਰੋਨ ਦੂਜੀ ਵਾਰ ਫਰਾਂਸ ਦੇ ਰਾਸ਼ਟਰਪਤੀ ਚੁਣੇ ਗਏ ਹਨ।
ਉਨ੍ਹਾਂ ਨੈਸ਼ਨਲ ਰੈਲੀ ਪਾਰਟੀ ਦੀ ਸੱਜੇ ਪੱਖੀ ਉਮੀਦਵਾਰ ਮਾਰਿਨ ਲੇ ਪੇਨ ਨੂੰ ਮਾਤ ਦਿੱਤੀ ਹੈ।
ਵੋਟਿੰਗ ਦੇ ਆਖ਼ਰੀ ਦੌਰ ਵਿੱਚ ਮੈਕਰੋਨ ਨੂੰ 58.2% ਅਤੇ ਲੇ ਪੇਨ ਨੂੰ 41.8% ਵੋਟਾਂ ਮਿਲੀਆਂ।
ਇਮੈਨੁਅਲ ਮੈਕਰੋਨ ਨੂੰ ਲੋਕ ਫਤਵਾ ਮਿਲਣ ਦਾ ਇੱਕ ਕਾਰਨ ਕਰੋਨਾ ਕਾਲ ਦੌਰਾਨ ਬਿਹਤਰ ਪ੍ਰਬੰਧਾ ਨੂੰ ਮੰਨਿਆ ਜਾ ਰਿਹਾ ਹੈ।
ਫਰਾਂਸ ਵਿਚ 2002 ਤੋਂ ਬਾਅਦ ਕੋਈ ਵੀ ਨੇਤਾ ਦੁਬਾਰਾ ਰਾਸ਼ਟਰਪਤੀ ਨਹੀਂ ਚੁਣਿਆ ਗਿਆ ਹੈ, ਪਰ ਮੈਕਰੋਨ ਨੇ ਇਸ ਲਾਈਨ ਨੂੰ ਤੋੜ ਦਿੱਤਾ।
ਹਾਲਾਂਕਿ ਇਸ ਵਾਰ ਦੀ ਜਿੱਤ ‘ਚ ਉਸ ਦੀ ਜਿੱਤ ਦਾ ਫਰਕ ਘੱਟ ਗਿਆ ਹੈ।
2017 ਵਿੱਚ, ਮੈਕਰੋਨ ਨੂੰ 66.1% ਵੋਟ ਮਿਲੇ, ਜਦੋਂ ਕਿ ਲੇ ਪੇਨ ਨੂੰ 33.9% ਵੋਟ ਮਿਲੇ।
ਜਿੱਤ ਤੋਂ ਬਾਅਦ ਮੈਕਰੋਨ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵੀਟ ਕੀਤਾ – ਫਰਾਂਸ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਤੁਹਾਨੂੰ ਦੁਬਾਰਾ ਚੁਣੇ ਜਾਣ ‘ਤੇ ਵਧਾਈ।
ਮੈਂ ਉਨ੍ਹਾਂ ਮੁੱਦਿਆਂ ‘ਤੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ ਜੋ ਸਾਡੇ ਦੇਸ਼ਾਂ ਅਤੇ ਦੁਨੀਆ ਲਈ ਸਭ ਤੋਂ ਮਹੱਤਵਪੂਰਨ ਹਨ।
ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੈਕਰੋਂ ਨੂੰ ਵਧਾਈ ਦਿੱਤੀ ਹੈ।ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਮੈਕਰੋਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਿਖਆ, “ਮੈਨੂੰ ਖੁਸ਼ੀ ਹੈ ਕਿ ਅਸੀਂ ਇੱਕ ਦੂਜੇ ਨਾਲ ਸਹਿਯੋਗ ਕਰਨਾ ਜਾਰੀ ਰੱਖਾਂਗੇ।”
ਇਸ ਦੇ ਨਾਲ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ – ਮੈਂ ਕੈਨੇਡਾ ਅਤੇ ਫਰਾਂਸ ਲਈ ਮਹੱਤਵਪੂਰਨ ਮੁੱਦਿਆਂ ‘ਤੇ ਕੰਮ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।