ਦਿੱਲੀ ਚ ਇੱਕ ਇਮਾਰਤ ਚ ਲੱਗੀ ਅੱਗ ਕਰਕੇ 27 ਵਿਆਕਤੀਆਂ ਦੀ ਮੌਤ ਹੋ ਗਈ ਹੈ,ਇਹ ਸਾਰੇ ਵਿਆਕਤੀ ਜਿੰਦਾ ਸੜਕੇ ਮੌਤ ਦੇ ਮੂੰਹ ਚ ਜਾ ਪਏ ਹਨ। ਇਹ ਮੰਦਭਾਗੀ ਘਟਨ ਮੁੰਡਕਾ ਮੈਟਰੋ ਸਟੇਸ਼ਨ ਨਜ਼ਦੀਕ ਇੱਕ ਇਮਾਰਤ ਚ ਵਾਪਰੀ।

ਦਿੱਲੀ ਦੇ ਫਾਇਰ ਡਾਇਰੈਕਟਰ ਅਤੁਲ ਗਰਗ ਨੇ ਮੀਡੀਆੱ ਨਾਲ ਗੱਲਬਾਤ ਕਰਦਿਆਂ ਕਿ ਅੱਗ ਦੀ ਭੇਟ ਚੜ੍ਹੀ ਇਮਾਰਤ ਵਿਚੋਂ ਹੁਣ ਤਕ 27 ਮ੍ਰਿਤਕ ਦੇਹਾਂ ਮਿਲ ਚੁੱਕੀਆਂ ਹਨ ਤੇ 10 ਜਣਿਆਂ ਦੀ ਹਾਲਤ ਗੰਭੀਰ ਹੈ। ਇਹ ਵੀ ਪਤਾ ਲੱਗਾ ਹੈ ਕਿ ਅੱਗ ਬੁਝਣ ਤੋਂ ਬਾਅਦ ਫੇਰ ਭੜਕ ਪਈ। ਇਸ ਮੌਕੇ ਐਨਡੀਆਰਐਫ ਟੀਮ ਵੀ ਘਟਨਾ ਸਥਾਨ ’ਤੇ ਪੁੱਜ ਗਈ ਹੈ। ਇਹ ਪਤਾ ਲੱਗਾ ਹੈ ਕਿ ਇਮਾਰਤ ਵਿਚ ਨਿਕਾਸੀ ਲਈ ਵੱਖਰਾ ਰਸਤਾ ਨਹੀਂ ਸੀ ਜਿਸ ਕਾਰਨ ਬਚਾਅ ਕਾਰਜ ਚਲਾਉਣ ਵਿਚ ਸਮੱਸਿਆ ਆਈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਗ ਹਾਦਸੇ ਚ ਮੌਤਾਂ ਹੋਣ ’ਤੇ ਦੁੱਖ ਪ੍ਰਗਟ ਕੀਤਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਵੱਲੋਂ ਅੱਗ ਨਾਲ ਮਰਨ ਵਾਲੇ ਹਰ ਮ੍ਰਿਤਕ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਜਾਣਕਾਰੀ ਮਿਲੀ ਹੈ ਕਿ ਅੱਗ ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਲੱਗੀ। ਫਾਇਰ ਬ੍ਰਿਗੇਡ ਅਮਲੇ ਤੇ ਪੁਲੀਸ ਨੇ 27 ਜਣਿਆਂ ਦੀਆਂ ਮ੍ਰਿਤਕਾਂ ਦੇਹਾਂ ਬਰਾਮਦ ਕਰ ਲਈਆਂ ਹਨ। ਇਸ ਇਮਾਰਤ ਵਿਚ ਕਮਰਸ਼ੀਅਲ ਅਦਾਰੇ ਹਨ ਤੇ ਵੱਖ-ਵੱਖ ਕੰਪਨੀਆਂ ਨੂੰ ਦਫਤਰੀ ਕੰਮ ਲਈ ਕਿਰਾਏ ’ਤੇ ਥਾਂ ਦਿੱਤੀ ਹੋਈ ਹੈ। ਪੁਲੀਸ ਅਨੁਸਾਰ ਅੱਗ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ ਜਿਥੇ ਸੀਸੀਟੀਵੀ ਤੇ ਰਾਊਟਰ ਨਿਰਮਾਣ ਕੰਪਨੀ ਹੈ। ਪੁਲੀਸ ਨੇ ਇਸ ਕੰਪਨੀ ਦੇ ਪ੍ਰਬੰਧਕ ਨੂੰ ਹਿਰਾਸਤ ਵਿਚ ਲੈ ਲਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਰੱਖਿਆ ਮੰਤਰੀ ਰਾਜਨਾਥ ਸਿੰਘ, ਲੋਕ ਸਭਾ ਸਪੀਕਰ ਓਮ ਬਿਰਲਾ ਤੇ ਹੋਰਨਾਂ ਨੇ ਵੀ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।

Spread the love