ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਮ ਲੋਕ ਦੀਆਂ ਸਮੱਸਿਆਵਾਂ ਸੁਣਨ ਲਈ ਪੰਜਾਬ ਭਵਨ ਚੰਡੀਗੜ੍ਹ ‘ਚ ਜਨਤਾ ਦਾ ਦਰਬਾਰ ਲਗਾਇਆ ਗਿਆ ਹੈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚੋ ਵੱਡੀ ਗਿਣਤੀ ‘ਚ ਲੋਕ ਆਪਣੀਆਂ ਸ਼ਿਕਾਇਤਾਂ ਲੈਕੇ ਜਨਤਾ ਦੇ ਦਰਬਾਰ ‘ਚ ਹਾਜ਼ਰ ਹਨ। ਮੋਹਾਲੀ ਦੀ ਰਹਿਣ ਵਾਲੀ ਇੱਕ ਸੇਵਾ ਮੁਕਤ ਪ੍ਰਿੰਸੀਪਲ ਨੇ ਪ੍ਰਾਇਮ ਏਸ਼ੀਆ ਦੇ ਪ੍ਰੱਤ੍ਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਜ਼ਮੀਨ ਉੱਤੇ ਕੁਝ ਲੋਕਾਂ ਵਲੋਂ ਪਿਛਲੇ 25 ਸਾਲ ਤੋਂ ਕਬਜਾ ਕੀਤਾ ਹੋਇਆ ਸੀ ਜਿਸ ਨੂੰ ਲੈਕੇ ਉਹ ਥਾਣੇ ਤੋਂ ਲੈਕੇ ਉਹ ਵੱਖ-ਵੱਖ ਮੁਖ ਮੰਤਰੀਆਂ ਦੇ ਦਫਤਰ ਤੱਕ ਪਹੁੰਚੀ ਪਰ ਉਹਨਾਂ ਦੀ ਕੀਤੇ ਵੀ ਸੁਣਵਾਈ ਨੀ ਹੋਈ। ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਵਲੋਂ ਕੀਤੀ ਕਾਰਵਾਈ ਸਦਕਾ ਹੇਠਲਾ ਪ੍ਰਸ਼ਾਸ਼ਨ ਹਰਕਤ ‘ਚ ਆਇਆ ਹੈ। ਉਹਨਾਂ ਕਿਹਾ ਕਿ ਅੱਜ ਮੈਂ ਮੁੱਖ ਮੰਤਰੀ ਨੂੰ ਆਪਣੀ ਜ਼ਮੀਨ ਦੀ ਮਲਕੀਅਤ ਸਬੰਧੀ ਸਾਰੇ ਡੋਕੂਮੈਂਟਸ ਸ਼ੋਪ ਕੇ ਈ ਹਾਂ , ਜਿਨ੍ਹਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਜਲਦੀ ਹੀ ਤੁਹਾਡਾ ਮਸਲਾ ਹੱਲ ਹੋਵੇਗਾ। ਮੁੱਖ ਮੰਤਰੀ ਸਾਹਿਬ ਦੇ ਨਾਲ ਰਾਜ ਪੱਧਰੀ ਪ੍ਰਸ਼ਾਸਨਕ ਅਧਿਕਾਰੀ ਵੀ ਮੋਹਜੂਤ ਹਨ ਜੋ ਆਪਣੇ-ਆਪਣੇ ਵਿਭਾਗਾਂ ਦੀ ਸਿਕਾਇਤਾਂ ਨੂੰ ਸੁਣ ਰਹੇ ਹਨ।

Spread the love