ਇਥੋਂ ਦੇ ਜਮਾਲਪੁਰ ਸਥਿਤ ਜੀਟੀਬੀ ਨਗਰ ਵਿੱਚ ਅੱਜ ਦੋਹਰੇ ਕਤਲ ਕਾਂਡ ’ਚ ਪਤੀ-ਪਤਨੀ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ 65 ਸਾਲਾ ਭੁਪਿੰਦਰ ਸਿੰਘ ਅਤੇ ਉਸ ਦੀ ਪਤਨੀ 62 ਸੁਸ਼ਪਿੰਦਰ ਕੌਰ ਵਜੋਂ ਹੋਈ ਹੈ। ਜੋੜੇ ਦੇ ਪੁੱਤਰਰ ਮਨੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਮੰਗਲਵਾਰ ਰਾਤ ਨੂੰ ਘਰ ਦੀ ਹੇਠਲੀ ਮੰਜ਼ਿਲ ‘ਤੇ ਕਮਰੇ ‘ਚ ਸੁੱਤਾ ਸੀ ਜਦੋਂ ਕਿ ਉਸ ਦੇ ਮਾਤਾ-ਪਿਤਾ ਦੂਜੀ ਮੰਜ਼ਿਲ ‘ਤੇ ਸਨ। ਅੱਜ ਸਵੇਰੇ ਜਦੋਂ ਉਹ ਜਾਗ ਕੇ ਉੱਪਰ ਗਿਆ ਤਾਂ ਆਪਣੇ ਮਾਤਾ-ਪਿਤਾ ਨੂੰ ਮਰਿਆ ਦੇਖਿਆ। ਔਰਤ ਦੀ ਲਾਸ਼ ਕਮਰੇ ਵਿੱਚ ਮਿਲੀ, ਜਦੋਂ ਕਿ ਉਸ ਦੇ ਪਤੀ ਦੀ ਲਾਸ਼ ਰਸੋਈ ਕੋਲ ਸੀ। ਪੁਲੀਸ ਨੇ ਦੱਸਿਆ ਕਿ ਘਰ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਮੁਲਜ਼ਮ ਡਿਜ਼ੀਟਲ ਵੀਡੀਓ ਰਿਕਾਰਡਰ ਲੈ ਗਏ।

Spread the love