ਕੁੜੀਆਂ ਅਤੇ ਮੁੰਡਿਆ ਵਿੱਚ ਕੀਤੇ ਜਾ ਰਹੇ ਅਨੁਪਾਤ ਅਤੇ ਗਰਭ ਵਿੱਚ ਪਲ ਰਹੇ ਬੱਚਿਆਂ ਦੇ ਟੈਸਟ ਨਾ ਕਰਨ ਤੇ ਜਿਥੇ ਪੰਜਾਬ ਸਰਕਾਰ ਨੇ ਸਖਤ ਨਿਰਦੇਸ਼ ਦਿੱਤੇ ਹਨ ਅਤੇ ਸਾਰੇ ਹਸਪਤਾਲਾਂ ਅਤੇ ਅਲਟਰਾ ਸਾਊਂਡ ਸੈਂਟਰਾਂ ਤੇ ਬਕਾਇਦਾ ਬੋਰਡ ਵੀ ਲਗਾਏ ਗਏ ਹਨ ਕਿ ਬੱਚਿਆਂ ਦਾ ਲਿੰਗ ਟੈਸਟ ਕਰਨਾ ਕਾਨੂੰਨੀ ਅਪਰਾਧ ਹੈ ਪਰ ਕੁਝ ਪੈਸੇ ਦੇ ਲੋਭੀ ਅੱਜ ਵੀ ਇਹ ਕਾਰਾ ਕਰਨ ਤੋਂ ਬਾਜ਼ ਨਹੀਂ ਆ ਰਹੇ ਜਿਸ ਦੀ ਤਾਜਾ ਮਿਸਾਲ ਉਸ ਵੇਲੇ ਤਰਨਤਾਰਨ ਦੇ ਇੱਕ ਅਲਟਰਾ ਸਾਊਂਡ ਸੈਂਟਰ ਤੋਂ ਉਸ ਵੇਲੇ ਮਿਲੀ ਜਦੋ ਚੰਡੀਗ੍ਹੜ ਤੋਂ ਆਈ ਸਪੈਸ਼ਲ ਸਿਹਤ ਵਿਭਾਗ ਦੀ ਟੀਮ ਵਲੋਂ ਤਰਨਤਾਰਨ ਦੇ ਸਿਟੀ ਅਲਟਰਾ ਸਾਊਂਡ ਸੈਂਟਰ ਤੇ ਛਾਪਾ ਮਾਰ ਕੇ ਉਸ ਵਿੱਚ ਚੱਲ ਰਹੇ ਗੈਰ ਕਾਨੂੰਨੀ ਢੰਗ ਨਾਲ ਬੱਚਿਆਂ ਦੇ ਲਿੰਗ ਟੈਸਟ ਕੀਤੇ ਜਾ ਰਹੇ ਸਨ ਜਿਥੇ ਕੰਮ ਕਰਦੀ ਇੱਕ ਮੁਲਾਜਿਮ ਕੋਲੋਂ
ਉਹਨਾਂ ਵਲੋਂ ਜਾਰੀ ਕੀਤੇ ਨੋਟ ਅਤੇ ਇੱਕ ਦਲਾਲ ਵੀ ਕਾਬੂ ਕੀਤਾ ਹੈ
ਸਿਹਤ ਵਿਭਾਗ ਦੇ ਡਰੈਕਟਰ ਨੇ ਜਾਣਕਾਰੀ ਦੇਂਦੇ ਕਿਹਾ ਕਿ ਓਹਨਾ ਨੂੰ ਪਿਛਲੇ ਕਈ ਚਿਰਾਂ ਤੋਂ ਸ਼ਕਾਇਤਾਂ ਮਿਲ ਰਹੀਆਂ ਸਨ ਸਿਟੀ ਅਲਟਰਾ ਸਾਊਂਡ ਸੈਂਟਰ ਵਿੱਚ ਬੱਚਿਆਂ ਦੇ ਲਿੰਗ ਟੈਸਟ ਕੀਤੇ ਜਾਂਦੇ ਸਨ ਜਿਸ ਤੇ ਕਾਰਵਾਈ ਕਰਦਿਆਂ ਉਹਨਾਂ ਵਲੋਂ ਇੱਕ ਫਰਜੀ ਗ੍ਰਾਹਕ ਬਣਾ ਕੇ ਟੈਸਟ ਕਰਵਾਉਣ ਲਈ 40 ਹਜਾਰ ਰੁਪਏ ਦੀ ਰਾਸ਼ੀ ਵਿਚ ਸੌਦਾ ਤੈਅ ਕਰਕੇ ਜਦੋ ਇਸ ਸੈਂਟਰ ਵਿੱਚ ਭੇਜਿਆ ਗਿਆ ਤਾ ਚੰਡ੍ਹੀਗੜ੍ਹ ਅਤੇ ਤਰਨਤਾਰਨ ਦੀ ਸਿਹਤ ਵਿਭਾਗ ਵਲੋਂ ਮੌਕੇ ਤੇ ਛਾਪਾ ਮਾਰ ਕੇ ਇੱਕ ਔਰਤ ਅਤੇ ਇੱਕ ਦਲਾਲ ਨੂੰ ਰੰਗੇ ਹੱਥੀਂ ਫੜਿਆ ਜਿਨ੍ਹਾਂ ਕੋਲੋਂ ਟੀਮ ਵਲੋਂ ਜਾਰੀ ਕੀਤੇ ਰੁਪਏ ਜਿਨ੍ਹਾਂ ਦੇ ਨੰਬਰ ਨਾਲ ਮਿਲਾ ਕੇ ਜਬਤ ਕੀਤੇ ਗਏ ਜਦਕਿ ਇਸ ਸੈਂਟਰ ਦੇ ਮਾਲਿਕ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ
ਟੀਮ ਨੇ ਜਾਣਕਾਰੀ ਹੋਰ ਦੇਂਦੇ ਕਿਹਾ ਕਿ ਜਿਨ੍ਹਾਂ ਬੱਚਿਆਂ ਦੇਟੈਸਟ ਦੋ ਨੰਬਰ ਵਿੱਚ ਇਸ ਸੈਂਟਰ ਵਿਚ ਕੀਤੇਜਾਂਦੇ ਓਹਨਾ ਮਰੀਜਾਂ ਦਾ ਨਾਮ ਇਥੇ ਸੈਂਟਰ ਦੇ ਰਜਿਸਟਰ ਵਿੱਚ ਦਰਜ਼ ਨਹੀਂ ਕੀਤਾ ਜਾਂਦਾ ਸੀ ਫਿਲਹਾਲ ਉਹਨਾਂ ਵਲੋਂ ਹਸਪਤਾਲ ਦੇ ਡਾਕਟਰ ਜਗਜੀਤ ਸਿੰਘ ਉਸਦੀ ਪਤਨੀ ਦਵਿੰਦਰ ਕੌਰ ਮੁਲਾਜਿਮ ਸ਼ਰਨਜੀਤ ਕੌਰ ਇੱਕ ਹੋਰ ਸਹਾਇਕ ਅਤੇਇੱਕ ਦਲਾਲ ਤੇ ਮਾਮਲਾ ਦਰਜ਼ ਕਰਨ ਲਈ ਸਿਵਲ ਸਰਜਨ ਨੂੰ ਰਿਪੋਰਟ ਦੇ ਦਿੱਤੀ ਹੈ
Spread the love