ਨਰੇਗਾ ਮਜਦੂਰਾ ਨੇ ਬੀ ਡੀ ਪੀ ਉ ਭਿੱਖੀਵਿੰਡ ਦਫਤਰ ਘੇਰਕੇ ਕੀਤਾ ਪਿੱਟ ਸਿਆਪਾ,,,,,
ਨਰੇਗਾ ਮਜਦੂਰਾਂ ਨੇ ਬਲਾਕ ਸੈਕਟਰੀਆ ਤੇ ਲਗਾਏ ਤੰਗ ਪ੍ਰੇਸਾਨ ਕਰਨ ਦੇ ਦੋਸ,,,,,
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਿੱਖੀਵਿੰਡ ਨਰੇਗਾ ਵਿਚ ਕੀਤੇ ਕੰਮ ਦੇ ਪੈਸੇ ਨਾ ਮਿਲਣ ਅਤੇ ਬਲਾਕ ਸੈਕਟਰੀਆ ਵਲੋ ਨਰੇਗਾ ਮਜਦੂਰ ਆਗੂਆ ਨੂੰ ਤੰਗ ਪ੍ਰੇਸਾਨ ਕਰਨ ਤੋ ਅੱਕੇ ਹੋਏ ਨਰੇਗਾ ਮਜਦੂਰ ਔਰਤਾ ਨੇ ਲੋਕ ਇਨਸਾਫ ਸਘੰਰਸ ਵੈਲਫੇਅਰ ਸੋਸਾਇਟੀ ਦੀ ਪ੍ਧਾਨ ਬੀਬੀ ਰਾਜਬੀਰ ਕੌਰ ਸਿੰਘਪੁਰਾ, ਭਾਈ ਗੁਰਸਾਹਿਬ ਸਿੰਘ ਪਹੂਵਿੰਡ ਕਾਮਰੇਡ ਲਖਵਿੰਦਰ ਸਿੰਘ ਮਾੜੀ ਕੰਬੋਕੇ ਦੀ ਅਗਵਾਈ ਹੇਠ ਦੋ ਦਰਜਨ ਔਰਤਾ ਅਤੇ ਮਰਦਾ ਨੇ ਬਲਾਕ ਭਿੱਖੀਵਿੰਡ ਦੇ ਦਫਤਰ ਨੂੰ ਘੇਰਕੇ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਬਲਾਕ ਸੈਕਟਰੀਆ ਤੇ ਦੋਸ ਲਾਉਦਿਆ ਬੀਬੀ ਰਾਜਬੀਰ ਕੋਰ ਸਿੰਘਪੁਰਾ ਲਖਵਿੰਦਰ ਸਿੰਘ ਮਾੜੀ ਕੰਬੋਕੇ ਤੇ ਭਾਈ ਗੁਰਸਹਿਬ ਸਿੰਘ ਪਹੂਵਿੰਡ ਨੇ ਸਾਝੇ ਤੋਰ ਤੇ ਕਿਹਾ ਕਿ ਬਲਾਕ ਸੈਕਟਰੀ ਪਿਛਲੇ ਕਈ ਸਾਲਾ ਤੋ ਨਰੇਗਾ ਮਜਦੂਰੀ ਦੇ ਪੈਸੇ ਨਹੀ ਪਾ ਰਹੇ ਉਨਾ ਕਿਹਾ ਕਿ ਕਿਸੇ ਦੋ ਪੰਜ ਦਿਹਾੜੀਆ ਦੇ ਪੈਸੇ ਦੇ ਰਹੇ ਨੇ ਤੇ ਕਿਸੇ ਦੇ ਖਾਤੇ ਵਿਚ ਇਕ ਵੀ ਪੈਸਾ ਨਹੀ ਪਾਇਆ ਗਿਆ। ਉਨਾ ਕਿਹਾ ਕਿ ਜੇਕਰ ਖਾਤੇ ਵਿਚ ਪੈਸੇ ਪਾਉਣ ਦੀ ਗੱਲ ਕਰੀ ਦੀ ਹੈ ਤਾ ਸੈਕਟਰੀ ਟਾਲਮੋਲ ਕਰ ਰਹੇ ਹਨ ਜਿਸ ਕਰ ਗਰੀਬ ਨਰੇਗਾ ਮਜਦੂਰ ਔਰਤਾ ਨੂੰ ਘਰ ਚਲਾਉਣਾ ਬੇਹੱਦ ਮੁਸਕਿਲ ਹੋਇਆ ਪਿਆ ਹੈ । ਇਸ ਮਾਮਲੇ ਸਬੰਧੀ ਜਦੋ ਬਲਾਕ ਸੈਕਟਰੀ ਗੁਰਸੇਵਕ ਸਿੰਘ ਮਾੜੀ ਸਮਰਾ ਨਾਲ ਗੱਲਬਾਤ ਕੀਤੀ ਤਾ ਉਨਾ ਕਿਹਾ ਕਿ ਇੰਨਾ ਦੇ ਬਣਦੇ ਪੈਸੇ ਇੰਨਾ ਦੇ ਖਾਤਿਆਂ ਵਿਚ ਪਾ ਦਿਤੇ ਗਏ ਹਨ ਇਹ ਆਪਣਾ ਖਾਤਾ ਚੈਕ ਕਰਵਾਉਣ ਜੇਕਰ ਪੈਸੇ ਨਹੀਂ ਆਏ ਤਾਂ ਅਸੀ ਜੁਮੇਵਾਰ ਹਾ। ਬਾਕੀ ਕੰਮ ਨਹਿਰੀ ਵਿਭਾਗ ਦਾ ਸੀ ਉਨਾ ਨਰੇਗਾ ਮਜਦੂਰ ਰੋਕ ਦਿਤੇ ਸਨ ਅਸੀਂ ਇੰਨਾ ਨੂੰ ਨਵੇਂ ਕੰਮ ਲਗਾ ਦਿੱਤਾ ਗਿਆ ਹੈ ।
Spread the love