ਦੇਸ਼ ਦੇ ਸਟਾਰ ਹਾਈ ਜੰਪਰ ਤੇਜਸਵਿਨ ਸ਼ੰਕਰ ਨੇ ਬਰਮਿੰਘਮ ਵਿੱਚ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ ਐਥਲੈਟਿਕਸ ਮੁਕਾਬਲੇ ਵਿੱਚ ਬੁੱਧਵਾਰ ਨੂੰ ਭਾਰਤ ਦਾ ਖਾਤਾ ਖੋਲ੍ਹਿਆ। ਉਸਨੇ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ਵਿੱਚ ਬੋਨਜ ਮੈਡਲ ਜਿੱਤਿਆ। ਰਾਸ਼ਟਰੀ ਰਿਕਾਰਡ ਆਪਣੇ ਨਾਂ ਕਰਨ ਵਾਲੇ ਸ਼ੰਕਰ ਨੇ 2.22 ਮੀਟਰ ਦੀ ਛਾਲ ਮਾਰੀ। ਹਾਲਾਂਕਿ ਇਹ ਉਸ ਦੇ ਨਿੱਜੀ ਸਰਵੋਤਮ ਤੋਂ ਥੋੜ੍ਹਾ ਘੱਟ ਸੀ।

23 ਸਾਲਾ ਤੇਜਸਵਿਨ ਸ਼ੰਕਰ ਦਾ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ 2.27 ਅਤੇ ਨਿੱਜੀ ਸਰਵੋਤਮ ਪ੍ਰਦਰਸ਼ਨ 2.29 ਮੀਟਰ ਹੈ। ਉਸ ਨੂੰ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਸੀ। ਨਿਊਜ਼ੀਲੈਂਡ ਦੇ ਹਾਮਿਸ਼ ਕੇਰ ਨੇ ਸੋਨ ਤਗਮਾ ਅਤੇ ਆਸਟ੍ਰੇਲੀਆ ਦੇ ਬ੍ਰੈਂਡਨ ਸਟਾਰਕ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਦੋਵਾਂ ਨੇ 2.25 ਮੀਟਰ ਦੀ ਛਾਲ ਮਾਰੀ ਸੀ।

ਭਾਰਤੀ ਤੈਰਾਕ ਤੈਰਾਕੀ ਵਿੱਚ ਜ਼ਿਆਦਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਤਗਮੇ ਤੋਂ ਦੂਰ ਹੀ ਰਹੇ। ਅਦਵੈਤ ਪੇਜ ਅਤੇ ਕੁਸ਼ਾਗਰ ਰਾਵਤ ਇਨ੍ਹਾਂ ਖੇਡਾਂ ਵਿੱਚ ਪੁਰਸ਼ਾਂ ਦੇ 1500 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ ਕ੍ਰਮਵਾਰ 7ਵੇਂ ਅਤੇ 8ਵੇਂ ਸਥਾਨ ‘ਤੇ ਰਹੇ। ਅਦਵੈਤ ਨੇ 15:32.36 ਅਤੇ ਰਾਵਤ ਨੇ 15:42.67 ਦੀ ਘੜੀ ਕੀਤੀ। ਇਸ ਨਾਲ ਤੈਰਾਕੀ ‘ਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ।

Spread the love