ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 3 ਮਹੀਨੇ ਬੀਤ ਚੁੱਕੇ ਹਨ ਪਰ ਮੂਸੇਵਾਲਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਉਹ ਕਿਸੇ ਲਈ ਪ੍ਰੇਰਨਾ ਸਰੋਤ, ਕਿਸੇ ਲਈ ਪੁੱਤਰ ਅਤੇ ਪੰਜਾਬ ਦੀਆਂ ਭੈਣਾਂ ਲਈ ਭਰਾ ਸਨ।ਰੱਖੜੀ ਦੇ ਤਿਉਹਾਰ ‘ਤੇ ਇਹੀ ਭੈਣਾਂ ਉਸ ਨੂੰ ਯਾਦ ਕਰ ਰਹੀਆਂ ਹਨ।ਇਸ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਲੜਕੀਆਂ ਮੂਸੇਵਾਲਾ ਦੇ ਬੁੱਤ ‘ਤੇ ਰੱਖੜੀ ਬੰਨ੍ਹਣ ਆ ਰਹੀਆਂ ਹਨ।

ਇਨ੍ਹਾਂ ਭੈਣਾਂਦਾ ਕਹਿਣਾ ਹੈ ਕਿਸਾਨੂੰ ਮੂਸੇਵਾਲਾ ਭਾਈ ਦੀ ਬਹੁਤ ਯਾਦ ਆਉਂਦੀ ਹੈ।ਬੇਸ਼ੱਕ ਉਹ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ।ਅਸੀਂ ਅੱਜ ਉਸ ਦੀ ਰੱਖੜੀ ਬੰਨ੍ਹਣ ਆਏਹਾਂ ਕਿਉਂਕਿ ਮੈਨੂੰ ਆਪਣੇ ਭਰਾ ਦੀ ਬਹੁਤ ਯਾਦ ਆਉਂਦੀ ਹੈ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਮੂਸੇਵਾਲਾ ਦੇ ਨਾਂ ‘ਤੇ ਟੈਟੂ ਵੀ ਬਣਵਾਏ ਅਤੇ ਉਨ੍ਹਾਂ ਨੂੰ ਇਕ ਵਾਰ ਫਿਰ ਯਾਦ ਕੀਤਾ।

Spread the love