ਫਰੀਦਕੋਟ ਤੋਂ ਖ਼ਬਰ ਹੈ ਪੰਜਾਬ ਸਰਕਾਰ ਨੇ ਦਿੱਲੀ ਕਿਸਾਨ ਮੋਰਚੇ ਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਰਾਸ਼ੀ ਦੇਣੀ ਆਰੰਭ ਕਰ ਦਿੱਤੀ ਏ। ਇਸ ਮੁੱਦੇ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਚੰਡੀਗੜ੍ਹ ਚ ਹੋਈ ਇੱਕ ਮੀਟਿੰਗ ਚ ਸਹਿਮਤੀ ਬਣੀ ਸੀ।

ਫਰੀਦਕੋਟ ਤੋਂ ਅਮਨਦੀਪ ਦੀ ਰਿਪੋਰਟ ਅਨੁਸਾਰ 4 ਅਜਿਹੇ ਪਰਿਵਾਰਾਂ ਨੂੰ ਹਲਕਾ ਪਟਵਾਰੀ ਰਾਹੀਂ ਸਹਾਇਤਾ ਰਾਸ਼ੀ ਦੇ ਚੈਕ ਦਿੱਤੇ ਗਏ ਜਿਨ੍ਹਾਂ ਦੇ ਮੈਂਬਰ ਦਿੱਲੀ ਕਿਸਾਨ ਮੋਰਚੇ ਚ ਜਾਨ ਗੁਆ ਗਏ ਸਨ।

ਫਰੀਦਕੋਟ ਜਿਲ੍ਹੇ ਦੇ ਕਰੀਬ 30 ਪਰਿਵਾਰਾਂ ਵਿਚੋਂ 20 ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਜਾਰੀ ਹੋਈ ਹੈ। ਪੀੜਤ ਪਰਿਵਾਰਾਂ ਨੇ ਸੰਯੁਕਤ ਕਿਸਾਨ ਮੋਰਚੇ ਅਤੇ BKU ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦਾ ਧੰਨਵਾਦ ਕੀਤਾ।

Spread the love