ਸਾਈਬਰ ਸਿਟੀ ਦੇ ਬਰਸਾਤੀ ਨਾਲੇ ‘ਚ 8 ਸਾਲਾ ਮਾਸੂਮ ਦੇ ਡੁੱਬਣ ਨਾਲ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਗੁਰੂਗ੍ਰਾਮ ਦੇ ਗਡੌਲੀ ਪਿੰਡ ਖੇਤਰ ‘ਚ 8 ਸਾਲਾ ਨਿਸ਼ਾਂਤ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਉਸ ਦਾ ਪੈਰ ਫਿਸਲ ਗਿਆ ਅਤੇ ਤੇਜ਼ ਕਰੰਟ ‘ਚ ਬੱਚਾ ਵਹਿ ਗਿਆ। ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣ ਹੈ ਕਿ ਆਸਪਾਸ ਦੇ ਲੋਕਾਂ ਨੇ ਵੀ ਬੱਚੇ ਨੂੰ ਡੁੱਬਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਨਿਸ਼ਾਂਤ ਪਾਣੀ ਦੇ ਵਹਾਅ ਵਿੱਚ ਵਹਿੰਦਾ ਚਲਾ ਗਿਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਅਤੇ ਗੁਰੂਗ੍ਰਾਮ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਮੁਹਿੰਮ ਚਲਾਈ। ਪਰ ਅਜੇ ਤੱਕ ਬੱਚੇ ਨੂੰ ਬਾਹਰ ਨਹੀਂ ਕੱਢਿਆ ਗਿਆ ਹੈ। ਨਿਸ਼ਾਂਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਜੇਕਰ ਮਾਸੂਮਾਂ ਦੇ ਰਿਸ਼ਤੇਦਾਰਾਂ ਦੀ ਮੰਨੀਏ ਤਾਂ ਕਈ ਲੋਕ ਇਸ ਖੂਨੀ ਨਾਲੇ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਜ਼ਿਲਾ ਪ੍ਰਸ਼ਾਸਨ ਹੱਥ ‘ਤੇ ਹੱਥ ਧਰ ਕੇ ਬੈਠਾ ਹੈ।

Spread the love