PM ਮੋਦੀ ਨੇ ਅੱਜ ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੂੰ ਨੌਜਵਾਨਾਂ ਤੇ ਸੰਸਦ ਮੈਂਬਰਾਂ ਲਈ ਪ੍ਰੇਰਣਾਸਰੋਤ ਕਰਾਰ ਦਿੰਦਿਆਂ ਕਿਹਾ ਕਿ ਉਹ ਸਮਾਜ, ਦੇਸ਼ ਤੇ ਲੋਕਤੰਤਰ ਬਾਰੇ ਉਨ੍ਹਾਂ ਕੋਲੋਂ ਕਾਫੀ ਕੁਝ ਸਿੱਖ ਸਕਦੇ ਹਨ। ਰਾਜ ਸਭਾ ਦੇ ਸਭਾਪਤੀ ਨਾਇਡੂ ਨੂੰ ਉੱਪਰਲੇ ਸਦਨ ਵਿੱਚ ਵਿਦਾਇਗੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ ਦੇ ਇਕ ਅਜਿਹੇ ਉਪ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਭੂਮਿਕਾਵਾਂ ਵਿੱਚ ਹਮੇਸ਼ਾ ਨੌਜਵਾਨਾਂ ਲਈ ਕੰਮ ਅਤੇ ਸਦਨ ਵਿੱਚ ਵੀ ਹਮੇਸ਼ਾ ਨੌਜਵਾਨ ਸੰਸਦ ਮੈਂਬਰਾਂ ਨੂੰ ਅੱਗੇ ਵਧਾਇਆ ਤੇ ਉਤਸ਼ਾਹਿਤ ਕੀਤਾ। ਉਨ੍ਹਾਂ ਮਾਤ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਨਾਇਡੂ ਦੀ ਸ਼ਲਾਘਾ ਕੀਤੀ। ਸ੍ਰੀ ਮੋਦੀ ਨੇ ਸ੍ਰੀ ਨਾਇਡੂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Spread the love