ਪ੍ਰਾਪਰਟੀ ਡੀਲਰ ਯੂਨੀਅਨ ਪੰਜਾਬ ਨੇ ਪ੍ਰਾਪਰਟੀ ਦੀ ਖ੍ਰੀਦ ਵੇਚ ਦੇ ਨਿਯਮਾਂ ਚ ਛੋਟਾਂ ਦੇਣ ਅਤੇ NOC ਦੀ ਸ਼ਰਤ ਖਤਮ ਕਰਨ ਦੀ ਕੀਤੀ ਮੰਗ ਨੂੰ ਲੈਕੇ ਫਰੀਦਕੋਟ ਚ ਧਰਨਾ ਆਰੰਭ ਕਰ ਦਿੱਤਾ ਏ। ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਦੀ ਖ੍ਰੀਦ ਵੇਚ ਦੇ ਨਿਯਮਾਂ ਚ ਕੀਤੀ ਤਬਦੀਲੀ ਨੂੰ ਲੈ ਕੇ ਜਾਰੀ ਕੀਤੇ ਨੋਟੀਫੀਕੇਸ਼ਨ ਤੋਂ ਬਾਅਦ ਪੰਜਾਬ ਸਰਕਾਰ ਖਿਲਾਫ ਹੁਣ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਧਰਨਾ ਲਗਾ ਬੈਠੇ ਪ੍ਰਾਪਰਟੀ ਡੀਲਰਾਂ ਦਾ ਕਹਿਣਾ ਹੈ ਨਵੇਂ ਨਿਯਮਾਂ ਕਰਕੇ ਪ੍ਰਾਪਰਟੀ ਦਾ ਸਾਰਾ ਕਾਰੋਬਾਰ ਠੱਪ ਹੋਇਆ ਪਿਆ ਅਤੇ ਲੋਕਾਂ ਨੰੁ ਆਪਣੀਆ ਨਿੱਜੀ ਲੋੜਾਂ ਲਈ ਆਪਣੀ ਜਾਇਦਾਦ ਵੇਚਣ ਵਿਚ ਵੱਡੀਆ ਸਮੱਸਿਆਵਾਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਗਾਈ ਗਈ NOC ਦੀ ਸ਼ਰਤ ਕਾਰਨ ਸਭ ਤੋਂ ਵੱਡੀ ਖੱਜਲ ਖੁਆਰੀ ਝੱਲਣੀ ਪੈ ਰਹੀ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫੀਕੇਸ਼ਨ ਕਾਰਨ ਲੋਕਾਂ ਨੂੰ ਆਪਣੀ ਨਿੱਜੀ ਪ੍ਰਪਾਰਟੀ ਵੇਚਣ ਅਤੇ ਖ੍ਰੀਦਣ ਲਈ ਵੱਡੀਆਂ ਸਮੱਸਿਆਵਾਂ ਆ ਰਹੀਆ ਕਿਉਕਿ ਸਰਕਾਰ ਵੱਲੋਂ ਲਗਾਈ ਗਈ NOC ਦੀ ਸ਼ਰਤ ਕਾਰਨ ਲੋਕਾਂ ਨੂੰ NOC ਲੈਣ ਲਈ ਖੱਜਲ ਖੁਆਰ ਹੋਣਾਂ ਪੈ ਰਿਹਾ। ਉਹਨਾਂ ਕਿਹਾ ਕਿ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਅਤੇ ਸਰਕਾਰ ਵੱਲੋਂ ਜਦੋਂ ਤੱਕ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਦ ਤੱਕ ਉਹਨਾਂ ਵੱਲੋਂ ਇਹ ਧਰਨਾਂ ਲਗਾਤਾਰ ਜਾਰੀ ਰਹੇਗਾ।

Spread the love