ਪੰਜਾਬ ’ਚ 2018 ਤੋਂ 2020 ਦੌਰਾਨ ਬੱਚਿਆਂ ਖ਼ਿਲਾਫ਼ ਜੁਰਮ ਦੇ ਰੋਜ਼ਾਨਾ 6 ਤੋਂ ਵਧ ਕੇਸ ਸਾਹਮਣੇ ਆਏ। ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਦੇ ਰਿਕਾਰਡ ਤੋਂ ਇਹ ਖ਼ੁਲਾਸਾ ਹੋਇਆ ਹੈ। ਹਰਿਆਣਾ ’ਚ ਇਸ ਸਮੇਂ ਦੌਰਾਨ ਦੁਗਣੇ ਤੋਂ ਜ਼ਿਆਦਾ ਯਾਨੀ ਔਸਤਨ 13 ਕੇਸ ਰੋਜ਼ਾਨਾ ਰਿਕਾਰਡ ਕੀਤੇ ਗਏ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਪ੍ਰਸ਼ਨਕਾਲ ਦੌਰਾਨ ਸੰਸਦ ਮੈਂਬਰਾਂ ਚੰਦਰਾਨੀ ਮੁਰਮੂ ਅਤੇ ਗੀਤਾ ਵਿਸ਼ਵਨਾਥ ਵਾਂਗਾ ਵੱਲੋਂ ਯਤੀਮਖਾਨਿਆਂ ’ਚ ਅਪਰਾਧ ਦਰ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ। NCPCR ਦੇ ਅੰਕੜਿਆਂ ਮੁਤਾਬਕ ਪਿਛਲੇ 3 ਸਾਲਾਂ ’ਚ ਬਾਲ ਸੰਭਾਲ ਸੰਸਥਾਨਾਂ (ਸੀਸੀਆਈ) ’ਚ ਬੱਚਿਆਂ ਨਾਲ ਬਦਸਲੂਕੀ ਦੇ 34 ਕੇਸ ਮਿਲੇ। ਸੁਪਰੀਮ ਕੋਰਟ ਵੱਲੋਂ ਮਈ 2017 ’ਚ ਦਿੱਤੇ ਗਏ ਹੁਕਮਾਂ ਮਗਰੋਂ NCPCR ਵੱਲੋਂ CCI ਦੇ ਅੰਕੜਿਆਂ ਦੀ ਘੋਖ ਕੀਤੀ ਗਈ ਸੀ ਅਤੇ ਇਹ ਰਿਪੋਰਟ ਮਾਰਚ 2020 ’ਚ ਜਮ੍ਹਾਂ ਕਰਵਾਈ ਗਈ ਸੀ।

Spread the love