ਸੰਦੀਪ ਕੁਮਾਰ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ 38:49.21 ਸਕਿੰਟ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਜਿੱਤਿਆ। ਮੌਜੂਦਾ ਖੇਡਾਂ ਵਿੱਚ ਭਾਰਤ ਦਾ ਇਹ 46ਵਾਂ ਤਮਗਾ ਹੈ। ਸੰਦੀਪ ਕੁਮਾਰ ਨੇ ਐਤਵਾਰ, 7 ਅਗਸਤ ਨੂੰ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੁਰਸ਼ਾਂ ਦੀ 10,000 ਮੀਟਰ ਰੇਸ ਵਾਕ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਟ੍ਰੈਕ ਅਤੇ ਫੀਲਡ ਐਥਲੈਟਿਕਸ ਮੈਡਲ ਜਿੱਤਣ ਵਾਲਾ ਪੰਜਵਾਂ ਭਾਰਤੀ ਸੰਦੀਪ ਕੁਮਾਰ, 38:49.21 ਦਾ ਸਮਾਂ ਬਣਾ ਕੇ ਪੋਡੀਅਮ ਫਿਨਿਸ਼ ਹਾਸਿਲ ਕੀਤਾ ਹੈ।

ਇਸ ਦੇ ਨਾਲ ਹੀ ਪਹਿਲੀ ਵਾਰ ਪੁਰਸ਼ਾਂ ਦੇ ਟ੍ਰਿਪਲ ਜੰਪ ਈਵੈਂਟ ਵਿੱਚ ਸੋਨੇ ਅਤੇ ਚਾਂਦੀ ਦਾ ਤਗਮਾ, ਐਲਡੋਸ ਪਾਲ ਅਤੇ ਅਬਦੁੱਲਾ ਅਬੂਬਾਕਰ ਨੇ ਜਿੱਤ ਦਰਜ ਕੀਤੀ ਹੈ। ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਟ੍ਰਿਪਲ ਜੰਪ ਈਵੈਂਟ ਵਿੱਚ 2 ਤਗਮੇ ਜਿੱਤੇ ਹਨ। ਐਲਡੋਸ ਪਾਲ ਨੇ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਅਬਦੁੱਲਾ ਅਬੂਬਕਰ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਈਵੈਂਟ ਵਿੱਚ ਇੱਕ ਹੋਰ ਭਾਰਤੀ ਪ੍ਰਵੀਨ ਚਿਤਰਾਵਾਲ ਨੇ ਵੀ ਸ਼ਿਰਕਤ ਕੀਤੀ। ਉਹ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਿਹਾ।

ਇੱਥੇ ਐਲਡੋਸ ਪਾਲ ਨੇ 17.03 ਮੀਟਰ ਅਤੇ ਅਬਦੁੱਲਾ ਅਬੂਬਕਰ ਨੇ 17.02 ਮੀਟਰ ਦੀ ਛਾਲ ਮਾਰੀ। ਇਨ੍ਹਾਂ ਦੋਵਾਂ ਖਿਡਾਰੀਆਂ ਦਾ ਆਪਣੇ ਪੂਰੇ ਕਰੀਅਰ ਵਿੱਚ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਵੀ ਹੈ। ਪ੍ਰਵੀਨ ਚਿਤਰਾਵਾਲ ਨੇ ਵੀ ਇੱਥੇ 16.89 ਮੀਟਰ ਦੀ ਦੂਰੀ ਪਾਰ ਕੀਤੀ। ਉਹ ਕਾਂਸੀ ਦਾ ਤਗਮਾ ਬਹੁਤ ਨੇੜੇ ਤੋਂ ਖੁੰਝ ਗਿਆ।

Spread the love