ਆਸਟ੍ਰੇਲੀਆ ‘ਚ ਰਹਿ ਰਹੀਆਂ 2 ਸਾਊਦੀ ਭੈਣਾਂ ਦੀ ਮੌਤ ਆਸਟ੍ਰੇਲੀਆ ਪੁਲਿਸ ਲਈ ਸਿਰਦਰਦੀ ਬਣੀ ਹੋਈ ਹੈ। ਦੋਵੇਂ ਭੈਣਾਂ 2017 ਤੋਂ ਆਸਟ੍ਰੇਲੀਆ ‘ਚ ਰਹਿ ਰਹੀਆਂ ਸਨ ਅਤੇ 7 ਜੂਨ ਨੂੰ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਅਪਾਰਟਮੈਂਟ ‘ਚੋਂ ਮਿਲੀ ਸੀ। ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੋਵਾਂ ਭੈਣਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਦੋਵਾਂ ਭੈਣਾਂ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ ਹੋਇਆ ਹੈ।

ਦਰਅਸਲ, ਜਦੋਂ ਦੋਵਾਂ ਸਾਊਦੀ ਭੈਣਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਤਾਂ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕਿਸੇ ਨੂੰ ਉਨ੍ਹਾਂ ਬਾਰੇ ਕੁਝ ਪਤਾ ਹੈ, ਤਾਂ ਉਹ ਪੁਲਿਸ ਨੂੰ ਜਾਣਕਾਰੀ ਦੇਣ ਤਾਂ ਜੋ ਜਾਂਚ ਵਿੱਚ ਮਦਦ ਮਿਲ ਸਕੇ। ਇਸ ਦੌਰਾਨ ਇਕ ਔਰਤ ਨੇ ਦਾਅਵਾ ਕੀਤਾ ਕਿ ਉਹ ਇਨ੍ਹਾਂ ਦੋਵਾਂ ਭੈਣਾਂ ਨੂੰ ਮਿਲੀ ਸੀ।

ਔਰਤ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਉਹ ਇਸ ਸਾਲ ਜਨਵਰੀ ‘ਚ ਇਕ ਗਰਲਜ਼ ਕਿਊਅਰ ਈਵੈਂਟ ‘ਚ ਦੋਹਾਂ ਸਾਊਦੀ ਭੈਣਾਂ ਨੂੰ ਮਿਲੀ ਸੀ। ਗੱਲਬਾਤ ਦੌਰਾਨ ਦੋਹਾਂ ਭੈਣਾਂ ਨੇ ਕਿਹਾ ਸੀ ਕਿ ਸਾਊਦੀ ਅਰਬ ‘ਚ ਲੈਸਬੀਅਨ ਔਰਤਾਂ ਹਮੇਸ਼ਾ ਡਰ ਦੇ ਸਾਏ ‘ਚ ਰਹਿੰਦੀਆਂ ਹਨ।

Spread the love