ਬੁਢਲਾਡਾ 21 ਅਗਸਤ ( ਨਿੱਜੀ ਪੱਤਰ ਪ੍ਰੇਰਕ) ਮੀਂਹ ਕਾਰਨ ਨਹੀਂ ਬਲਕਿ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਦੀ ਅਣਗਹਿਲੀ

ਪੰਜਾਬ ਨੂੰ ਦੂਸਰੀ ਵਾਰ ਹੜ੍ਹਾਂ ਦੇ ਪਾਣੀਆਂ ‘ਚ ਡੁੱਬਣਾ ਪਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਨੇ ਪਾਰਟੀ ਦੇ ਬੂਥ ਕਮੇਟੀਆਂ ਦੇ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਹੜ੍ਹਾਂ ‘ਚ ਡੁੱਬੇ ਪੰਜਾਬ ਨੂੰ ਲਵਾਰਿਸ ਛੱਡਕੇ ਹੋਰਨਾਂ ਰਾਜਾਂ ਅੰਦਰ ਚੋਣ ਰੈਲੀਆਂ ਕਰ ਰਿਹਾ ਹੈ ਪਰ ਨਤੀਜੇ ਪੰਜਾਬੀਆਂ ਨੂੰ ਭੁਗਤਣੇ ਪੈ ਰਹੇ ਹਨ। ਬੀਬਾ ਬਾਦਲ ਨੇ ਪਾਰਟੀ ਵਰਕਰਾਂ ਨੂੰ ਚੋਣਾਂ ਲਈ ਤਿਆਰ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਰਹਿਣ। ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਜੋ 40 ਹਜਾਰ ਕਰੋੜ ਦਾ ਕਰਜਾ ਲਿਆ ਗਿਆ ਹੈ ਕੀ ਉਸ ਨਾਲ ਕਿਸਾਨ,ਮਜ਼ਦੂਰ ਜਾਂ ਵਪਾਰੀ ਖੁਸ਼ਹਾਲ ਹੋਇਆ ਹੈ ? ਜਾਂ ਫਿਰ ਇਹ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ਰਾਹੀਂ ਕੇਜ਼ਰੀਵਾਲ ਦੀ ਦਿੱਲੀ ਟੀਮ ਦੀ ਜੇਬ ‘ਚ ਚਲਿਆ ਗਿਆ ਹੈ। ਜ਼ੀਰੋ ਬਿੱਲ ਸਕੀਮ ਤੋਂ ਪਰਦਾ ਚੁੱਕਦਿਆਂ ਬੀਬਾ ਬਾਦਲ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅੰਦਰ ਬਿਜਲੀ ਦੇ ਵੱਡੇ ਵੱਡੇ ਬਿੱਲ ਲੋਕਾਂ ਨੂੰ ਭਰਨੇ ਪੈਣਗੇ।

ਇਸ ਮੌਕੇ ਬੀਬਾ ਬਾਦਲ ਵੱਲੋਂ ਨੰਨ੍ਹੀ ਛਾਂ ਮੁਹਿੰਮ ਪਿੰਡਾਂ ਚ ਚਲਾਏ ਜਾ ਰਹੇ ਸਿਲਾਈ ਕੇਂਦਰਾਂ ਚ ਟਰੇਨਿੰਗ ਲੈ ਰਹੀਆਂ ਅਮ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ। ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਠੇਕੇਦਾਰ ਗੁਰਪਾਲ ਸਿੰਘ, ਸਰਕਲ ਪ੍ਰਧਾਨ ਬਲਵੀਰ ਸਿੰਘ ਬੀਰਾ ਅਤੇ ਅਮਰਜੀਤ ਸਿੰਘ ਕੁਲਾਣਾ ਵੀ ਹਾਜ਼ਰ ਸਨ।

Spread the love