ਉੱਤਰ ਕੋਰੀਆ ਨੇ ਇਕ ਬੈਲਿਸਟਿਕ ਮਿਜ਼ਾਈਲ ਦਾ ਸਮੁੰਦਰ ਵਿਚ ਪ੍ਰੀਖਣ ਕੀਤਾ ਹੈ।

ਦੱਖਣ ਕੋਰਿਆਈ ਸੈਨਾ ਨੇ ਇਸ ਨੂੰ ਪਣਡੁੱਬੀ ਤੋਂ ਮਾਰ ਕਰਨ ਵਾਲਾ ਹਥਿਆਰ ਦੱਸਿਆ ਹੈ,ਹਾਲਾਂਕਿਉੱਤਰੀ ਕੋਰੀਆ ਨੇ ਇਹ ਗੱਲ ਸਵੀਕਾਰ ਕਰਦਿਆਂ ਨਾ-ਨੁਕਰ ਕੀਤੀ।

ਦੱਸਿਆ ਜਾ ਰਿਹਾ ਕਿ ਕੋਰੀਆ ਨੇ ਪਣਡੁੱਬੀ ਤੋਂ ਮਿਜ਼ਾਈਲ ਦੀ ਸਫਲ ਪਰਖ ਕੀਤੀ।

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਦੋ ਸਾਲ ਬਾਅਦ ਇਸ ਤਰ੍ਹਾਂ ਦੀ ਕੋਈ ਵੱਡੀ ਮਿਜ਼ਾਈਲ ਦੀ ਪਰਖ ਕੀਤੀ ਗਈ।

ਇਸ ਨਾਲ ਉਸ ਦੀ ਜਲ ਸੈਨਾ ਦੀ ਸਮੁੰਦਰੀ ਜੰਗੀ ਸਮਰੱਥਾ ਵਧੀ ਹੈ।

ਨਵੀਂ ਮਿਜ਼ਾਈਲ ‘ਚ ਐਡਵਾਂਸ ਕੰਟਰੋਲ ਗਾਈਡੈਂਸ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ।

ਉਧਰ ਉੱਤਰ ਕੋਰੀਆ ਦੇ ਇਸ ਕਦਮ ਤੋਂ ਬਾਅਦ ਅਮਰੀਕਾ ਚਿੰਤਤ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਉੱਤਰੀ ਕੋਰੀਆ ਦੀ ਸੈਨਾ ਵੱਲੋਂ ਹਥਿਆਰਾਂ ਦੇ ਸਭ ਤੋਂ ਮਹੱਤਵਪੂਰਨ ਪ੍ਰਦਰਸ਼ਨਾਂ ਵਿਚੋਂ ਇਕ ਹੈ।

ਮਿਜ਼ਾਈਲ ਦਾ ਪ੍ਰੀਖਣ ਅਜਿਹੇ ਸਮੇਂ ਹੋਇਆ ਹੈ ਜਦ ਕੁਝ ਘੰਟੇ ਪਹਿਲਾਂ ਅਮਰੀਕਾ ਨੇ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਉਤੇ ਕੂਟਨੀਤੀ ਬਹਾਲ ਕਰਨ ਦੀ ਆਪਣੀ ਪੇਸ਼ਕਸ਼ ਦੁਹਰਾਈ ਸੀ।

ਜੇਕਰ ਜਪਾਨ ਦੀ ਗੱਲ ਕੀਤੀ ਜਾਵੇ ਤਾਂ ਫੌਜ ਨੇ ਕਿਹਾ ਕਿ ਉਸ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਉੱਤਰ ਕੋਰੀਆ ਨੇ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ।

Spread the love