ਜਲੰਧਰ, 18 ਫਰਵਰੀ :

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਅੱਜ ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ ‘ਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਹੋ ਰਹੀਆਂ ਬੇਨਿਯਮੀਆਂ ਦਾ ਜ਼ਿਕਰ ਕਰਦੇ ਹੋਏ ਵੱਡੇ ਇਲਜ਼ਾਮ ਲਗਾਏ। ਉਨ੍ਹਾਂ ਨੇ ਐਸਜੀਪੀਸੀ ਅੰਦਰ ਇੱਕ ਪਰਿਵਾਰ- ਬਾਦਲ ਪਰਿਵਾਰ ਦੇ ਕਾਬਜ਼ ਹੋਣ ਦਾ ਇਲਜ਼ਾਮ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਗੁਰਦੁਆਰਿਆਂ ਦੀ ਜ਼ਮੀਨਾਂ ਵੇਚ-ਵੇਚ ਕੇ ਖ਼ੁਦ ਦੀਆਂ ਜੇਬਾਂ ਭਰਨ ਤੇ ਲਾਪਤਾ 328 ਪਾਵਨ ਸਰੂਪ ਮਾਮਲੇ ‘ਤੇ ਵੀ ਇਲਜ਼ਾਮ ਲਗਾਏ ਗਏ।

ਉਨ੍ਹਾਂ ਨੇ ਕਿਹਾ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਆਪਣੀ ਜ਼ਿੰਮੇਵਾਰੇ ਸਮਝਦੇ ਹੋਏ ਅੱਜ ਮੈਂ ਮੀਡੀਆ ‘ਦੇ ਅੱਗੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ। ਹੈੱਡ ਗ੍ਰੰਥੀ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਐਸਜੀਪੀਸੀ ਅੰਦਰ ਬਾਦਲ ਪਰਿਵਾਰ ਕਾਬਜ਼ ਹੈ, ਤੇ ਉਸ ਪਰਿਵਾਰ ਵੱਲੋਂ ਅਜਿਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪੁਸ਼ਤ-ਪਨਾਹੀ ਕਰਨਾ ਵੱਡੀ ਮੰਦਭਾਗੀ ਘਟਨਾ ਹੈ ਤੇ ਇਸ ਤਰ੍ਹਾਂ ਦੇ ਬਹੁਤ ਹੀ ਭੈੜੇ ਵਰਤਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਵਾਪਰ ਰਹੇ ਹਨ।

Spread the love