ਮੋਹਾਲੀ, 18 ਫਰਵਰੀ :

ਮੋਹਾਲੀ ਜ਼ਿਲ੍ਹੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਫ਼ਰਜ਼ੀ ਆਰਟੀਓ ਅਤੇ ਪੁਲਿਸ ਮੁਲਾਜ਼ਮ ਬਣ ਕੇ ਲੋਹੇ ਦਾ ਭਰਿਆ ਟਰਾਲਾ ਲੁੱਟ ਕੇ ਫਰਾਰ ਹੋਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਬੀਤੇ ਦਿਨੀਂ ਜ਼ਾਅਲੀ ਬਣੇ ਆਰਟੀਓ ਤੇ ਪੁਲਿਸ ਮੁਲਾਜ਼ਮਾਂ ਨੇ ਲੋਹੇ ਦੇ ਟਰਾਲੇ ਨੂੰ ਲੁੱਟ ਕੇ ਫਰਾਰ ਹੋ ਗਏ ਸਨ। ਦਿਲਪ੍ਰੀਤ ਸਿੰਘ ਐਸਪੀ ਸਿਟੀ ਮੋਹਾਲੀ ਨੇ ਦੱਸਿਆ ਕਿ ਟਰਾਲੇ ਵਿਚ ਕਰੀਬ 35 ਟਨ ਸਰੀਆ ਨਾਲ ਭਰਿਆ ਹੋਇਆ ਸੀ, ਜਿਸ ਦੀ ਕੀਮਤ ਕਰੀਬ 20 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਕੀਤਾ ਗਿਆ ਹੈ।

Spread the love