Breaking News
ਦਿੱਲੀ ਏਅਰਪੋਰਟ ਤੋਂ ਅੱਜ 80 ਕੌਮਾਂਤਰੀ ਉਡਾਣਾਂ ਰੱਦ, ਏਅਰਪੋਰਟ ਵੱਲੋਂ ਐਡਵਾਇਜ਼ਰੀ ਜਾਰੀ

ਨਵੀਂ ਦਿੱਲੀ, 3 ਮਾਰਚ :

ਇਜ਼ਰਾਈਲ-ਅਮਰੀਕਾ ਵੱਲੋਂ 28 ਫਰਵਰੀ ਨੂੰ ਈਰਾਨ ਉਤੇ ਕੀਤੇ ਗਏ ਹਮਲੇ ਤੋਂ ਬਾਅਦ ਮੱਧ ਪੂਰਵ ਵਿਚ ਵੱਧਦੇ ਭੂ ਰਾਜਨੀਤਿਕ ਤਣਾਅ ਦਾ ਅਸਰ ਹੁਣ ਭਾਰਤੀ ਹਵਾਈ ਸੇਵਾਵਾਂ ਉਤੇ ਵੀ ਦਿਖਾਈ ਦੇਣ ਲੱਗਿਆ ਹੈ। ਤਣਾਅ ਦੇ ਚਲਦਿਆਂ ਅੰਤਰ ਰਾਸ਼ਟਰੀ ਹਵਾਈ ਅੱਡੇ ਉਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਇੰਦਰਾ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡੇ ਉਤੇ ਕੁਲ 80 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਖਬਰਾਂ ਮੁਤਾਬਕ ਰੱਦ ਕੀਤੀਆਂ ਗਈਆਂ ਉਡਾਨਾਂ ਵਿਚ 36 ਡਿਪਾਰਚਰ ਅਤੇ 44 ਆਉਣ ਵਾਲੇ ਸ਼ਾਮਲ ਹਨ। ਇਸ ਦੌਰਾਨ ਦੁਬਈ ਲਈ ਰਵਾਨਾ ਹੋਈ ਅਮੀਰਾਤ ਦੀ ਉਡਾਣ EK513 ਨੂੰ ਮੱਧ ਪੂਰਵ ਵਿਚ ਹਵਾਈ ਖੇਤਰ ਵਿਚ ਪਾਬੰਦੀ ਦੇ ਕਾਰਨ ਵਾਪਸ ਦਿੱਲੀ ਆਉਣਾ ਪਿਆ।

ਦਿੱਲੀ ਏਅਰਪੋਰਟ ਨੇ ਮੰਗਲਵਾਰ ਨੂੰ ਐਡਵਾਇਜ਼ਰੀ ਜਾਰੀ ਕਰਕੇ ਕਿਹਾ ਕਿ ਮਿਡਲ ਈਸਟ ਵਿਚ ਬਦਲੇ ਹਾਲਾਤ ਨੂੰ ਦੇਖਦੇ ਹੋਏ ਪੱਛਮ ਵੱਲੋਂ ਆਉਣ ਵਾਲੀਆਂ ਕੁਝ ਕੌਮਾਂਤਰੀ ਉਡਾਣਾਂ ਵਿਚ ਦੇਰੀ ਹੋ ਸਕਦੀ ਹੈ ਜਾਂ ਆਪਰੇਸ਼ਨਲ ਬਦਲਾਅ ਹੋ ਸਕਦੇ ਹਨ। ਯਾਰਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਏਅਰਪੋਰਟ ਜਾਣ ਤੋਂ ਪਹਿਲਾਂ ਆਪਣੀ ਆਪਣੀ ਏਅਰਲਾਈਨ ਨਾਲ ਤਾਜ਼ਾ ਅੱਪਡੇਟ ਕਰ ਲੈਣ ਅਤੇ ਜੇਕਰ ਜ਼ਰੂਰੀ ਹੋਵੇ, ਤਾਂ ਏਅਰਲਾਈਨਜ਼ ਦੇ ਦੱਸੇ ਗਏ ਦੂਜੇ ਰਸਤਿਆਂ ਜਾਂ ਕਨੇਕਸ਼ਨ ਉਤੇ ਵਿਚਾਰ ਕਰਨ। ਬਾਕੀ ਸਾਰੀਆਂ ਫਲਾਈਟਾਂ ਸ਼ਡਿਊਲ ਦੇ ਹਿਸਾਬ ਨਾਲ ਚਲ ਰਹੀਆਂ ਹਨ।

ਪੰਜਾਬ ’ਚ ਵਿਦਿਆਰਥੀਆਂ ਦੇ ਸਕੂਲ ਬੈਗ ਦਾ ਘਟੇਗਾ ਭਾਰ, SCERT ਵੱਲੋਂ ਹੁਕਮ ਜਾਰੀ

ਮੋਹਾਲੀ, 3 ਮਾਰਚ :

ਪੰਜਾਬ ਵਿਚ ਹੁਣ ਸਕੂਲੀ ਵਿਦਿਆਰਥੀਆਂ ਨੂੰ ਬੈਗ ਦਾ ਬੋਝ ਨਹੀਂ ਝਲਣਾ ਪਵੇਗਾ। ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ (SCERT) ਵੱਲੋਂ ਵਿਦਿਆਰਥੀਆਂ ਦੇ ਬੈਗਾਂ ਦਾ ਭਾਰ ਘਟਾਉਣ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ। ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਜਾਰੀ ਪੱਤਰ ਵਿਚ SCERT ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਬੌਧਿਕ ਅਤੇ ਸਰਵ ਪੱਖੀ ਵਿਕਾਸ ਦੇ ਨਾਲ ਨਾਲ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਪੱਤਰ ਵਿਚ ਕਿਹਾ ਦੇਖਣ ਵਿਚ ਆਇਆ ਹੈ ਕਿ ਸਕੂਲ ਬਸਤਿਆਂ ਦਾ ਬੇਲੋੜਾ ਭਾਰ ਬੱਚਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਵਿਦਿਆਰਥੀਆਂ ਦੀ ਦਿਮਾਗੀ ਤੌਰ ਉਤੇ ਪ੍ਰੇਸ਼ਾਨ ਹੋਣ ਦੇ ਨਾਲ ਨਾਲ ਪਿੱਠ, ਗੋਡੇ, ਮੌਢੇ ਅਤੇ ਮਾਸਪੇਸ਼ੀਆਂ ਵਿਚ ਦਰਦ ਮਹਿਸੂਸ ਕਰਦੇ ਹਨ।

ਇਸ ਨੂੰ ਦੇਖਦੇ ਹੋਏ ਐਸਸੀਈਆਰਟੀ ਵੱਲੋਂ ਸਕੂਲੀ ਵਸਤਿਆਂ ਦਾ ਭਾਰ ਘਟਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਰੀ ਪੱਤਰ ਵਿਚ ਇਹ ਵੀ ਦੱਸਿਆ ਹੈ ਕਿ ਕਿਹੜੀ ਕਲਾਸ ਦੇ ਵਿਦਿਆਰਥੀ ਦਾ ਕਿੰਨਾਂ ਵਜ਼ਨ ਹੋਵੇਗਾ।

ਹੋਲਾ ਮਹੱਲਾ : ਸਿੱਖ ਧਰਮ ਦੀ ਸੂਰਬੀਰਤਾ, ਨਿਰਭੈਤਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ

ਔਰਨ ਕੀ ਹੋਲੀ ਮਮ ਹੋਲਾ॥

ਕਹਿਯੋ ਕ੍ਰਿਪਾਨਿਧ ਬਚਨ ਅਮੋਲਾ॥

ਸਿੱਖ ਧਰਮ ਵਿੱਚ ਜੋ ਵੀ ਦਿਨ ਤਿਓਹਾਰ  ਮਨਾਏ ਜਾਂਦੇ ਹਨ ਉਹ ਭਾਰਤ ਦੇ ਰਿਵਾਇਤੀ ਤਿਓਹਾਰਾਂ ਤੋਂ ਹਟ ਕੇ ਮਨਾਏ ਜਾਂਦੇ ਹਨ ਜੋ ਅਰਥ ਭਰਪੂਰ ਹੁੰਦੇ ਹਨ।  ਭਾਰਤ ਵਿਚ ਹਰ ਸਾਲ ਹੋਲੀ ਖੇਡਣ ਦਾ ਤਿਓਹਾਰ ਮਨਾਇਆ ਜਾਂਦਾ ਹੈ ਪਰ ਪੰਜਾਬ ਵਿਚ ਹੋਲੀ ਦੀ ਥਾਂ ‘ਹੋਲਾ-ਮਹੱਲਾ’ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਨੂੰ ਸਿੱਖ ਧਰਮ ਦੀ ਸੂਰਬੀਰਤਾ, ਨਿਰਭੈਤਾ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਰੂਪ ਵਿੱਚ ਹਰ ਸਾਲ ਬੜੇ ਜਾਹੋ-ਜਲਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। 

ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ’ਚ ‘ਹੋਲਾ ਮਹੱਲਾ’ ਬਾਰੇ ਇੰਝ ਲਿਖਦੇ ਹਨ, ‘‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤ੍ਰ ਅਤੇ ਯੁੱਧ ਵਿਦਿਆ ’ਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੇ ਹੇਠ ਇਕ ਖ਼ਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨਾ, ਕਲਗ਼ੀਧਰ ਆਪ ਇਸ ਮਸਨੂਈ ਜੰਗ ਦਾ ਕਰਤਵ ਦੇਖਦੇ ਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਿਆ ਦਿੰਦੇ ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ’ਚ ਸਿਰੋਪਾ ਬਖ਼ਸ਼ਦੇ ਸਨ।

‘ਹੋਲਾ-ਮਹੱਲਾ’ ਦੋ ਸ਼ਬਦਾਂ ‘ਹੋਲਾ’ ਤੇ ‘ਮਹੱਲਾ’ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ‘ਹੋਲਾ’ ਸ਼ਬਦ ਦਾ ਅਰਥ ਹਮਲਾ ਤੇ ‘ਮਹੱਲਾ’ ਸ਼ਬਦ ਤੋਂ ਭਾਵ ਕਿਸੇ ਸਥਾਨ ਨੂੰ ਫ਼ਤਿਹ ਕਰਨਾ ਹੈ। ‘ਹੋਲਾ’ ਅਰਬੀ ਭਾਸ਼ਾ ਤੇ ‘ਮਹੱਲਾ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਇਸ ਪ੍ਰਕਾਰ ‘ਹੋਲਾ-ਮਹੱਲਾ’ ਦਾ ਸਮੁੱਚਾ ਅਰਥ ਹੈ “ਕਿਸੇ ਨਿਸ਼ਚਤ ਸਥਾਨ ’ਤੇ ਹਮਲਾ ਕਰ ਕੇ ਫ਼ਤਿਹ ਦਾ ਨਗਾਰਾ ਵਜਾਉਣਾ।”

ਇਹ ਦਿਹਾੜਾ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਹੋਲੀ ਭਾਰਤ ਦਾ ਇਕ ਪ੍ਰਾਚੀਨ ਤਿਉਹਾਰ ਹੈ ਜੋ ਭਗਤ ਪ੍ਰਹਿਲਾਦ, ਉਸ ਦੇ ਪਿਤਾ ਹਰਨਾਖ਼ਸ਼ ਤੇ ਉਸ ਦੀ ਭੂਆ ਹੋਲਿਕਾ ਦੇ ਪ੍ਰਸੰਗ ਨਾਲ ਜੁੜਿਆ ਹੋਇਆ ਹੈ। ਹਰਨਾਖ਼ਸ਼ ਭਗਤ ਪ੍ਰਹਿਲਾਦ ਜੀ ਨੂੰ ਮਰਵਾਉਣਾ ਚਾਹੁੰਦਾ ਸੀ ਪਰ ਪ੍ਰਭੂ ਨੇ ਨਰ ਸਿੰਘ ਦਾ ਰੂਪ ਧਾਰ ਕੇ ਭਗਤ ਪ੍ਰਹਿਲਾਦ ਦੀ ਰਖਿਆ ਕੀਤੀ। ਭਾਰਤੀ ਪ੍ਰੰਪਰਾ ਅਨੁਸਾਰ ਇਸ ਦਿਨ ਤੋਂ ਲੋਕਾਂ ਨੇ ਇਕ ਦੂਜੇ ’ਤੇ ਰੰਗ ਪਾ ਕੇ ਅਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਨਾ ਸ਼ੁਰੂ ਕੀਤਾ

ਪਰ ਸਮੇਂ ਦੇ ਨਾਲ-ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਆਮ ਲੋਕਾਂ ’ਚ ਕਈ ਕੁਰੀਤੀਆਂ ਆ ਗਈਆਂ, ਉਹ ਨਸ਼ੇ ਦਾ ਸੇਵਨ ਕਰ ਕੇ ਇਕ ਦੂਜੇ ’ਤੇ ਰੰਗ ਅਤੇ ਗੰਦ ਸੁਟਦੇ। ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਇਨ੍ਹਾਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਤੇ ਖ਼ਾਲਸੇ ’ਚ ਸੂਰਬੀਰਤਾ ਤੇ ਨਿਰਭੈਤਾ ਭਰਨ ਲਈ ਅਨੰਦਪੁਰ ਸਾਹਿਬ ਵਿਖੇ ਸੰਮਤ 1757 (1700 ਈ.) ਚੇਤ ਵਦੀ ਇਕ ਨੂੰ ਹੋਲਗੜ੍ਹ ਦੇ ਸਥਾਨ ਤੇ ਹੋਲੇ-ਮਹੱਲੇ ਨੂੰ ਮਨਾਉਣ ਦੀ ਸ਼ੁਰੂਆਤ ਕਰਵਾਈ। ਕਵੀ ਸੁਮੇਰ ਸਿੰਘ ਜੀ ਨੇ ਦਸਮੇਸ਼ ਪਿਤਾ ਜੀ ਦੇ ਆਦੇਸ਼ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ :

ਔਰਨ ਕੀ ਹੋਲੀ ਮਮ ਹੋਲਾ॥
ਕਹਿਯੋ ਕ੍ਰਿਪਾਨਿਧ ਬਚਨ ਅਮੋਲਾ॥

ਗੁਰੂ ਸਾਹਿਬ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਸੈਂਕੜੇ ਸਾਲਾਂ ਤੋਂ ਗ਼ੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਭਾਰਤੀਆਂ ਦੇ ਮਨਾਂ ’ਚ ਇਨਕਲਾਬੀ ਸੋਚ ਪੈਦਾ ਕਰਨ ਤੋਂ ਸੀ। ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਵਲੋਂ ਜਾਰੀ ਫ਼ੁਰਮਾਨ ਅਨੁਸਾਰ ਭਾਰਤੀ ਲੋਕਾਂ ਨੂੰ ਟੱਲ ਖੜਕਾਉਣ, ਸ਼ਸਤਰ ਧਾਰਨ ਕਰਨ, ਘੋੜ-ਸਵਾਰੀ ਕਰਨ ਤੇ ਸਿਰ ਉੱਤੇ ਦਸਤਾਰ ਸਜਾਉਣ ਦੀ ਮਨਾਹੀ ਸੀ। ਦਸਮੇਸ਼ ਪਿਤਾ ਜੀ ਨੇ ਆਮ ਲੋਕਾਂ ਨੂੰ ਜਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਘੋੜ-ਸਵਾਰੀ, ਸ਼ਸਤਰ ਵਿਦਿਆ ਦੀ ਸਿਖਿਆ ਲੈਣ ਲਈ ਪ੍ਰੇਰਿਆ। ਪ੍ਰਸਿੱਧ ਆਰੀਆ ਸਮਾਜੀ ਲੇਖਕ ਲਾਲਾ ਦੌਲਤ ਰਾਏ ਅਨੁਸਾਰ ਭਾਰਤ ਦੇਸ਼ ਵਿਚ ਬਹੁਤ ਸਾਰੇ ਅਵਤਾਰੀ ਪੁਰਸ਼ ਹੋਏ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਸਾਰਿਆ ਤੋਂ ਕਿਤੇ ਵਿਸ਼ੇਸ਼ ਪ੍ਰਮੁੱਖ ਹਨ ਕਿਉਂਕਿ ਉਹ ਉਨ੍ਹਾਂ ਲੋਕਾਂ ’ਚ ਸੂਰਬੀਰਤਾ ਭਰ ਰਹੇ ਸਨ ਜੋ ਸਦੀਆਂ ਤੋਂ ਲਿਤਾੜੇ ਹੋਏ ਸਨ।

ਈਰਾਨ ‘ਤੇ ਹਮਲੇ ਹੋਰ ਤੇਜ਼ ਕਰਾਂਗੇ : ਡੋਨਾਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਜਾਰੀ ਫੌਜੀ ਕਾਰਵਾਈ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਈਰਾਨ ਵਿੱਚ ਅਮਰੀਕੀ ਫੌਜ (ਥਲ ਸੈਨਾ) ਨੂੰ ਵੀ ਉਤਾਰਨਗੇ। ਟਰੰਪ ਅਨੁਸਾਰ ਈਰਾਨ ਨੇ ਅਮਰੀਕਾ ਵੱਲੋਂ ਵਾਰ-ਵਾਰ ਦਿੱਤੀਆਂ ਗਈਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ, ਜਿਸ ਕਾਰਨ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਹੈ।

ਟਰੰਪ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਈਰਾਨ ਦੀਆਂ ਪਰਮਾਣੂ ਸਮਰੱਥਾਵਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਈਰਾਨ ਪਿਛਲੇ ਸਾਲ ਆਪਣੇ ਪਰਮਾਣੂ ਪ੍ਰੋਗਰਾਮ ‘ਤੇ ਹੋਏ ਹਮਲਿਆਂ ਦੇ ਬਾਵਜੂਦ ਅਜੇ ਵੀ ਪਰਮਾਣੂ ਹਥਿਆਰ ਹਾਸਲ ਕਰਨ ਦੀ ਜ਼ਿੱਦ ‘ਤੇ ਅੜਿਆ ਹੋਇਆ ਸੀ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਦਾ ਇਹ ਫੌਜੀ ਆਪਰੇਸ਼ਨ ਅਨੁਮਾਨਿਤ ਸਮੇਂ ਤੋਂ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਅਗਲੇ 5 ਤੋਂ 7 ਹਫਤਿਆਂ ਤੱਕ ਜਾਰੀ ਰਹਿ ਸਕਦਾ ਹੈ।

ਅਮਰੀਕੀ ਰਾਸ਼ਟਰਪਤੀ ਨੇ ਖੁਲਾਸਾ ਕੀਤਾ ਕਿ ਈਰਾਨ ਅਜਿਹੀਆਂ ਮਿਜ਼ਾਈਲਾਂ ਵਿਕਸਿਤ ਕਰ ਰਿਹਾ ਸੀ ਜੋ ਸਿੱਧਾ ਅਮਰੀਕਾ ਤੱਕ ਮਾਰ ਕਰਨ ਦੇ ਸਮਰੱਥ ਸਨ। ਉਨ੍ਹਾਂ ਇਸ ਸਰਕਾਰ ਨੂੰ “ਸ਼ੈਤਾਨੀ ਸਰਕਾਰ” ਕਰਾਰ ਦਿੰਦਿਆਂ ਕਿਹਾ ਕਿ ਇਹ ਪਿਛਲੇ 47 ਸਾਲਾਂ ਤੋਂ ਅਮਰੀਕੀਆਂ ‘ਤੇ ਹਮਲੇ ਕਰਦੀ ਆ ਰਹੀ ਹੈ ਅਤੇ ਇਸ ਨੂੰ ਰੋਕਣ ਦਾ ਇਹ ਆਖਰੀ ਮੌਕਾ ਸੀ। ਟਰੰਪ ਅਨੁਸਾਰ ਈਰਾਨ ਦਾ ਤੇਜ਼ੀ ਨਾਲ ਵਧ ਰਿਹਾ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਮੱਧ ਪੂਰਬ ਵਿੱਚ ਤਾਇਨਾਤ ਅਮਰੀਕੀ ਬਲਾਂ ਅਤੇ ਵਿਦੇਸ਼ਾਂ ਵਿੱਚ ਸਥਿਤ ਅਮਰੀਕੀ ਟਿਕਾਣਿਆਂ ਲਈ ਇੱਕ ਗੰਭੀਰ ਖਤਰਾ ਬਣ ਗਿਆ ਸੀ।

ਟਰੰਪ ਨੇ ਵਿਸ਼ਵਾਸ ਜਤਾਇਆ ਕਿ ਭਾਵੇਂ ਇਹ ਜੰਗ ਲੰਬੀ ਵੀ ਚੱਲੇ, ਅਮਰੀਕਾ ਇਸ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਹਰ ਸਥਿਤੀ ਲਈ ਪੂਰੀ ਤਰ੍ਹਾਂ ਅਲਰਟ ਹੈ ਅਤੇ ਇਹ ਯਕੀਨੀ ਬਣਾਏਗਾ ਕਿ ਈਰਾਨ ਕੋਈ ਵੀ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ। ਇਹ ਟਕਰਾਅ ਮੱਧ ਪੂਰਬ ਵਿੱਚ ਸ਼ਾਂਤੀ ਲਈ ਇੱਕ ਮਹੱਤਵਪੂਰਨ ਖ਼ਤਰਾ ਪੈਦਾ ਕਰਦਾ ਹੈ। ਈਰਾਨ ਦੇ ਹਮਲਿਆਂ ਨੇ ਖੇਤਰ ਵਿੱਚ ਤਣਾਅ ਵਧਾ ਦਿੱਤਾ ਹੈ ਅਤੇ ਇਸਦੇ ਵਿਸ਼ਵਵਿਆਪੀ ਨਤੀਜੇ ਹੋ ਸਕਦੇ ਹਨ। ਟਰੰਪ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਪਿੱਛੇ ਹਟਣ ਦੇ ਮੂਡ ਵਿੱਚ ਨਹੀਂ ਹੈ, ਪਰ ਗੱਲਬਾਤ ਦਾ ਦਰਵਾਜ਼ਾ ਬੰਦ ਨਹੀਂ ਕੀਤਾ ਗਿਆ ਹੈ। ਸਾਰੀਆਂ ਨਜ਼ਰਾਂ ਸਥਿਤੀ ‘ਤੇ ਹਨ ਕਿ ਇਹ ਚਾਰ ਹਫ਼ਤੇ ਕਿਵੇਂ ਅੱਗੇ ਵਧਦੇ ਹਨ।

ਦੁਬਈ ਏਅਰਪੋਰਟ ਤੋਂ ਕੁਝ ਉਡਾਣਾਂ ਹੋਈਆਂ ਸ਼ੁਰੂ

ਨਵੀਂ ਦਿੱਲੀ, 3 ਮਾਰਚ :

ਇਜ਼ਰਾਈਲ-ਅਮਰੀਕਾ ਤੇ ਈਰਾਨ ਵਿਚਕਾਰ ਚਲਦੀ ਜੰਗ ਕਰਕੇ ਦੁਬਈ ਤੋਂ ਬੰਦ ਹੋਈਆਂ ਫਲਾਈਟਾਂ ਮੁੜ ਤੋਂ ਸ਼ੁਰੂ ਹੋਈਆਂ ਹਨ। ਦੁਬਈ ਏਅਰਪੋਰਟ ਤੋਂ ਕੁਝਾ ਉਡਾਣਾਂ ਸ਼ੁਰੂ ਹੋਈਆਂ ਹਨ। ਦੁਬਈ ਏਅਰਪੋਰਟ ਨੇ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਜਾਰੀ ਕੀਤੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਏਅਰਪੋਰਟ ਉਤੇ ਆਉਣ ਤੋਂ ਪਹਿਲਾਂ ਏਅਰਲਾਇਨਸ ਨਾਲ ਸੰਪਰਕ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਸਾਊਦੀ ਅਰਬ ਦੇ ਜੇਦਾ ਤੋਂ 10 ਸਪੈਸ਼ਲ ਉਡਾਣਾਂ ਦੀ ਸ਼ੁਰੂਆਤ ਹੋਈ ਹੈ। ਇਹ ਵੀ ਖਬਰ ਹੈ ਕਿ ਏਅਰ ਇੰਡੀਆ ਐਕਸਪ੍ਰੈਸ 3 ਮਾਰਚ 2026 ਤੋਂ ਮਸਕਟ ਲਈ ਆਉਣ ਜਾਣ ਵਾਲੀਆਂ ਉਡਾਣਾਂ ਫਿਰ ਤੋਂ ਸ਼ੁਰੂ ਕਰੇਗੀ। ਉਥੇ ਬਹਿਰੀਨ, ਕੁਵੈਤ, ਕਤਰ, ਸਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਲਈ ਆਉਣ ਜਾਣ ਵਾਲੀਆਂ ਸਾਰੀਆਂ ਉਡਾਣਾਂ 3 ਮਾਰਚ 2026 ਨੂੰ ਰਾਤ 11.59 ਵਜੇ ਤੱਕ ਮੁਅੱਤਲ ਰਹਿਣਗੀਆਂ।

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਇਨ੍ਹਾਂ ਦੇਸ਼ ‘ਚੋਂ ਤੁਰੰਤ ਨਿਕਲਣ ਲਈ ਕਿਹਾ

ਨਵੀਂ ਦਿੱਲੀ, 3 ਮਾਰਚ :

ਈਰਾਨ ਉਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਹਮਲੇ ਕੀਤੇ ਜਾਣ ਤੋਂ ਬਾਅਦ ਪੂਰੇ ਮਿਡਲ ਈਸਟ ਵਿਚ ਹਾਲਾਤ ਬੇਕਾਬੂ ਹੋ ਰਹੇ ਹਨ। ਆਪਣੇ ਉਤਰ ਹੋ ਰਹੇ ਹਮਲਿਆਂ ਦੇ ਜਵਾਬ ਵਿਚ ਈਰਾਨ ਖਾੜੀ ਦੇਸ਼ਾਂ ਉਤੇ ਮਿਜ਼ਾਇਲਾਂ ਅਤੇ ਡਰੋਨ ਸੁੱਟ ਰਿਹਾ ਹੈ। ਇਸ ਵਿਚ ਅਮਰੀਕਾ ਵਿਦੇਸ਼ ਵਿਭਾਗ ਨੇ ਸੁਰੱਖਿਆ ਜੋਖਿਮਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਨਾਗਰਿਕਾਂ ਨੂੰ 14 ਖਾੜੀ ਅਤੇ ਮੱਧ ਪੂਰਵੀ ਦੇਸ਼ਾਂ ਵਿਚੋਂ ਤੁਰੰਤ ਨਿਕਲਣ ਲਈ ਕਿਹਾ ਹੈ।

ਵਿਦੇਸ਼ ਵਿਭਾਗ ਵੱਲੋਂ ਜਿੰਨਾਂ ਦੇਸ਼ਾਂ ਅਤੇ ਖੇਤਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਨ੍ਹਾਂ ਵਿਚ ਇਜ਼ਰਾਈਲ (ਵੇਸਟ ਬੈਂਕ, ਗਾਜਾ), ਈਰਾਨ, ਇਰਾਕ, ਸਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕੁਵੈਤ, ਕਤਰ, ਜਾਰਡਨ, ਲੇਬਨਾਨ, ਮਿਸਰ, ਬਹਿਰੀਨ, ਓਮਾਨ ਅਤੇ ਸੀਰੀਆ ਸ਼ਾਮਲ ਹਨ।

ਹਰਿਆਣਾ ‘ਚ ਭਾਜਪਾ ਸਰਕਾਰ ਦੌਰਾਨ 550 ਕਰੋੜ ਤੋਂ ਵੱਧ ਦਾ ਬੈਂਕ ਘੋਟਾਲਾ

ਚੰਡੀਗੜ੍ਹ, 3 ਮਾਰਚ 2026 :

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੁਆਂਢੀ ਸੂਬੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ ਹੋਏ 550 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਘੋਟਾਲੇ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਵਿੱਚ ਸੱਤਾ ਸੰਭਾਲਦਿਆਂ ਹੀ ਐਨਆਈਸੀ (NIC) ਦੀ ਸਹਾਇਤਾ ਨਾਲ ਆਧੁਨਿਕ ਈ-ਡਿਪਾਜ਼ਿਟ ਮੈਨੇਜਮੈਂਟ ਸਿਸਟਮ ਲਾਗੂ ਕੀਤਾ, ਜਿਸ ਨਾਲ ਬੈਂਕਿੰਗ ਸੈਕਟਰ ਵਿੱਚ ਕਿਸੇ ਵੀ ਕਿਸਮ ਦੇ ਫਰਾਡ ਦੀ ਗੁੰਜਾਇਸ਼ ਹੀ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਵੀਂ ਟੈਕਨਾਲੋਜੀ ਅਪਣਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੈ, ਜਿਸ ਕਰਕੇ ਹਰਿਆਣਾ ਵਿੱਚ ਲੋਕਾਂ ਦੇ ਪੈਸੇ ਦੀ ਲੁੱਟ ਹੋ ਰਹੀ ਹੈ।

ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੈਂਕਿੰਗ ਸੈਕਟਰ ਨੂੰ ਹੋਰ ਤਕੜਾ ਕਰਨ ਲਈ ਐਨਆਈਸੀ (NIC) ਦੀ ਸਹਾਇਤਾ ਨਾਲ ਈ-ਡਿਪਾਜ਼ਿਟ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਤਹਿਤ ਪੰਜਾਬ ਦੇ ਸਾਰੇ ਸਰਕਾਰੀ ਵਿਭਾਗ, ਕਾਰਪੋਰੇਸ਼ਨਾਂ, ਬੋਰਡ, ਅਦਾਰੇ ਅਤੇ ਅੰਡਰਟੇਕਿੰਗਜ਼ ਜਦੋਂ ਵੀ ਆਪਣਾ ਪੈਸਾ ਬੈਂਕ ਵਿੱਚ ਡਿਪਾਜ਼ਿਟ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਓਪਨ ਬਿਡ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 21 ਬੈਂਕਾਂ ਨੂੰ ਪੈਨਲ ‘ਤੇ ਲਿਆ ਹੋਇਆ ਹੈ। ਜਦੋਂ ਇਨ੍ਹਾਂ 21 ਬੈਂਕਾਂ ਵਿੱਚ ਬਿਡ ਹੁੰਦੀ ਹੈ ਤਾਂ ਜਿਹੜਾ ਬੈਂਕ ਸਭ ਤੋਂ ਵੱਧ ਵਿਆਜ ਦਰ ਦਿੰਦਾ ਹੈ, ਉਸ ਬੈਂਕ ਕੋਲ ਸਬੰਧਤ ਬੋਰਡ, ਕਾਰਪੋਰੇਸ਼ਨ ਜਾਂ ਅਦਾਰਾ ਆਪਣਾ ਪੈਸਾ ਡਿਪਾਜ਼ਿਟ ਕਰਵਾਉਂਦਾ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੱਧ ਤੋਂ ਵੱਧ ਵਿਆਜ ਦੀ ਕਮਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਡਿਪਾਜ਼ਿਟ 15 ਦਿਨਾਂ, ਇੱਕ ਮਹੀਨੇ, ਛੇ ਮਹੀਨਿਆਂ ਜਾਂ ਨੌਂ ਮਹੀਨਿਆਂ ਦੇ ਹੁੰਦੇ ਹਨ।

ਚੀਮਾ ਨੇ ਅੱਗੇ ਦੱਸਿਆ ਕਿ 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਹਰ ਮਹੀਨੇ ਲਗਭਗ 100 ਤੋਂ 150 ਬਿਡਸ ਪੰਜਾਬ ਦੇ ਵੱਖ-ਵੱਖ ਅਦਾਰਿਆਂ, ਕਾਰਪੋਰੇਸ਼ਨਾਂ, ਬੋਰਡਾਂ ਅਤੇ ਵਿਭਾਗਾਂ ਵੱਲੋਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਿਸਟਮ ਨੂੰ ਸਿਰਫ਼ ਬੈਂਕਿੰਗ ਸੈਕਟਰ ‘ਤੇ ਨਹੀਂ ਛੱਡਿਆ, ਸਗੋਂ ਇਸ ਦੀ ਦੇਖ-ਰੇਖ ਲਈ ਇੱਕ ਬੈਂਕ ਦਾ ਸੀਨੀਅਰ ਅਧਿਕਾਰੀ ਅਤੇ ਇੱਕ ਪੰਜਾਬ ਸਰਕਾਰ ਦਾ ਸੀਨੀਅਰ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਕਿਸਮ ਦਾ ਅਤੇ ਕਿਸੇ ਵੀ ਪੱਧਰ ਦਾ ਫਰਾਡ ਨਾ ਹੋ ਸਕੇ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਅਜਿਹਾ ਕੋਈ ਵੀ ਮੈਕਨਿਜ਼ਮ ਨਹੀਂ ਬਣਾਇਆ ਗਿਆ, ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ 550 ਕਰੋੜ ਰੁਪਏ ਤੋਂ ਵੱਧ ਦਾ ਫਰਾਡ ਹੋਇਆ। ਉਨ੍ਹਾਂ ਕਿਹਾ ਕਿ ਭਾਜਪਾ ਨਵੀਂ ਟੈਕਨਾਲੋਜੀ ਨੂੰ ਦੇਸ਼ ਭਰ ਵਿੱਚ ਅਪਣਾਉਣ ਵਿੱਚ ਅਸਫ਼ਲ ਰਹੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਲੇਟੈਸਟ ਟੈਕਨੀਕਸ ਅਪਣਾਉਂਦੀ ਰਹੀ ਹੈ।

ਚੀਮਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਜਿੱਥੇ ਭਾਜਪਾ ਦੀ ਸਰਕਾਰ ਹੈ, ਉੱਥੇ ਲਗਾਤਾਰ ਫਰਾਡ ਹੋ ਰਹੇ ਹਨ ਅਤੇ ਲੋਕਾਂ ਦਾ ਪੈਸਾ ਬੈਂਕਿੰਗ ਸੈਕਟਰ ਰਾਹੀਂ ਲੁੱਟਿਆ ਜਾ ਰਿਹਾ ਹੈ। ਭਾਜਪਾ ਦੇ ਲੋਕਾਂ ਨੇ ਬੈਂਕਿੰਗ ਸੈਕਟਰ ਵਿੱਚ ਵੀ ਚੋਰ-ਮੋਰੀਆਂ ਰੱਖੀਆਂ ਹੋਈਆਂ ਹਨ। ਜਦੋਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੁਰਾਣੀਆਂ ਸਰਕਾਰਾਂ ਸਮੇਂ ਜਿੱਥੇ ਵੀ ਕਿਤੇ ਚੋਰੀ ਹੁੰਦੀ ਸੀ, ਉਹ ਸਾਰੇ ਲੂਪਹੋਲ ਬੰਦ ਕੀਤੇ ਗਏ ਹਨ।

ਵਿੱਤ ਮੰਤਰੀ ਨੇ ਮਾਣ ਨਾਲ ਕਿਹਾ ਕਿ ਈ-ਡਿਪਾਜ਼ਿਟ ਮੈਨੇਜਮੈਂਟ ਸਿਸਟਮ ਇੱਕ ਬਹੁਤ ਵਧੀਆ ਪ੍ਰਣਾਲੀ ਹੈ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਵਿੱਚ ਲਾਗੂ ਕੀਤੀ ਸੀ ਅਤੇ ਇਸ ਨਾਲ ਪੰਜਾਬ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਬੈਂਕਿੰਗ ਫਰਾਡ ਨਹੀਂ ਹੋਇਆ।

ਪੰਜਾਬ ਨੂੰ ਊਨੀ ਅਤੇ ਫੈਂਸੀ ਧਾਗੇ ਦੇ ਕਾਰੋਬਾਰ ‘ਚ 750 ਕਰੋੜ ਰੁਪਏ ਦਾ ਨਿਵੇਸ਼ ਹਾਸਲ ਹੋਇਆ

ਚੰਡੀਗੜ੍ਹ 2 ਮਾਰਚ 2026 :

ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਜਿਸ ਦੇ ਚਲਦਿਆਂ ਗੰਗਾ ਐਕਰੋਵੂਲਜ਼ ਲਿਮਟਿਡ, ਜੋ ਕਿ ਊਨੀ ਅਤੇ ਫੈਂਸੀ ਧਾਗੇ ਦੀ ਮੋਹਰੀ ਨਿਰਮਾਤਾ ਹੈ, ਨੇ ਪੰਜਾਬ ਵਿੱਚ ਆਪਣੇ ਕਾਰੋਬਾਰ ਦੇ ਵਿਸਥਾਰ ਦਾ ਐਲਾਨ ਕੀਤਾ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਗੰਗਾ ਐਕਰੋਵੂਲਜ਼ ਲਿਮਟਿਡ 60 ਤੋਂ ਵੱਧ ਦੇਸ਼ਾਂ ਨੂੰ ਆਪਣੇ ਉਤਪਾਦ ਬਰਾਮਦ ਕਰਦੀ ਹੈ ਅਤੇ ਮੌਜੂਦਾ ਸਮੇਂ ਕੰਪਨੀ ਵਿੱਚ 5600 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੰਪਨੀ ਦਾ ਸਾਲਾਨਾ ਟਰਨਓਵਰ 850 ਕਰੋੜ ਰੁਪਏ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਕੰਪਨੀ ਨੇ ਪਿਛਲੇ 4 ਤੋਂ 5 ਸਾਲਾਂ ਵਿੱਚ 3000 ਤੋਂ ਵੱਧ ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ ਅਤੇ 1998 ਤੋਂ ਹਰ ਉਦਯੋਗਿਕ ਨੀਤੀ ਤਹਿਤ ਪੰਜਾਬ ‘ਚ ਨਿਰੰਤਰ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੰਪਨੀ ਆਪਣੇ ਤਾਜ਼ਾ ਨਿਵੇਸ਼ ਰਾਹੀਂ ਰੋਜ਼ਗਾਰ ਦੇ 1500 ਤੋਂ ਵੱਧ ਨਵੇਂ ਮੌਕੇ ਵੀ ਪੈਦਾ ਕਰੇਗੀ।

ਨਵੇਂ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਕੰਪਨੀ ਹੁਣ ਪੰਜਾਬ ਵਿੱਚ 690 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ, ਜਿਸ ਵਿੱਚੋਂ 53 ਕਰੋੜ ਰੁਪਏ ਪਰਾਲੀ ਆਧਾਰਿਤ ਬਾਇਲਰ ਅਤੇ ਟਰਬਾਈਨ ਲਈ ਨਿਵੇਸ਼ ਕੀਤੇ ਜਾ ਰਹੇ ਹਨ। ਇਸ ਨਾਲ ਪ੍ਰਤੀ ਸਾਲ ਲਗਭਗ 120000 ਟਨ ਪਰਾਲੀ (10000 ਟਨ ਪ੍ਰਤੀ ਮਹੀਨਾ) ਦੀ ਖਪਤ ਹੋਵੇਗੀ, ਜੋ ਲਗਭਗ 20/25 ਕਿਲੋਮੀਟਰ ਦਾਇਰੇ ਅੰਦਰ ਪੈਂਦੇ ਖੇਤਾਂ ‘ਚ ਪਰਾਲੀ ਸਾੜਨ ਤੋਂ ਮੁਕਤ ਕਰਨ ਵਿੱਚ ਸਹਾਈ ਹੋਵੇਗਾ।

ਗੰਗਾ ਐਕਰੋਵੂਲਜ਼ ਲਿਮਟਿਡ ਦੇ ਪ੍ਰਧਾਨ ਅਮਿਤ ਥਾਪਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੰਗਾ ਐਕਰੋਵੂਲਜ਼ ਲਿਮਟਿਡ ਨੇ ਪਿਛਲੇ ਨਿਵੇਸ਼ਕ ਸੰਮੇਲਨ ਵਿੱਚ 301 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ‘ਚ ਸਾਜ਼ਗਾਰ ਉਦਯੋਗਿਕ ਮਾਹੌਲ, ਕਾਰੋਬਾਰ ਦੀ ਸੌਖ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ ‘ਚ ਬਦਲਾਅ ਅਤੇ ਕਾਰੋਬਾਰ ਕਰਨ ਲਈ ਲਾਗਤ ਖ਼ਰਚਿਆਂ ‘ਚ ਕਟੌਤੀ ਦੇ ਚਲਦਿਆਂ ਅਸੀਂ ਆਪਣੀ ਨਿਵੇਸ਼ ਰਾਸ਼ੀ ਨੂੰ ਸੋਧ ਕੇ 690 ਕਰੋੜ ਰੁਪਏ ਕਰ ਦਿੱਤਾ ਸੀ ਅਤੇ ਹੁਣ ਅਸੀਂ ਇਸਨੂੰ ਵਧਾ ਕੇ ਲਗਭਗ 750 ਕਰੋੜ ਕਰਨ ਜਾ ਰਹੇ ਹਾਂ। ਇਸ ਵਿੱਚੋਂ 400 ਕਰੋੜ ਰੁਪਏ ਦਾ ਨਿਵੇਸ਼ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਬਾਕੀ ਨਿਵੇਸ਼ ਅਗਲੇ 24 ਮਹੀਨਿਆਂ ਵਿੱਚ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਦੇ ਵਿਸਥਾਰ ਨਾਲ ਹੁਣ ਬੁਣਾਈ, , ਕਾਰਪੇਟ ਅਤੇ ਤਕਨੀਕੀ ਟੈਕਸਟਾਈਲ ਦੇ ਵੱਖ-ਵੱਖ ਹਿੱਸਿਆਂ (ਸੈਗਮੈਂਟਸ) ਲਈ ਧਾਗੇ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵਿਸਥਾਰ ਉੱਚ-ਮੁੱਲ ਵਾਲੇ ਟੈਕਸਟਾਈਲ ਨਿਰਮਾਣ ਅਤੇ ਨਿਰਯਾਤ ਵਿੱਚ ਪੰਜਾਬ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।

ਇਸ ਨਾਲ ਵਾਧੂ ਰੋਜ਼ਗਾਰ ਪੈਦਾ ਹੋਣ ਦੇ ਨਾਲ-ਨਾਲ ਸਥਾਨਕ ਮੁੱਲ ਲੜੀ, ਐਮ.ਐਸ.ਐਮ.ਈ. ਅਤੇ ਸਹਾਇਕ ਇਕਾਈਆਂ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਖੇਤਰ ‘ਚ ਆਰਥਿਕਤਾ ਨੂੰ ਬਲ ਮਿਲੇਗਾ। ਇਹ ਵਿਸਥਾਰ ਪੰਜਾਬ ਦੀਆਂ ਪ੍ਰਗਤੀਸ਼ੀਲ ਉਦਯੋਗਿਕ ਨੀਤੀਆਂ ਅਤੇ ਇਸਦੇ ਨਿਵੇਸ਼ਕ-ਅਨੁਕੂਲ ਮਾਹੌਲ ਦੇ ਮਜ਼ਬੂਤ ਸਮਰਥਨ ਨੂੰ ਦਰਸਾਉਂਦਾ ਹੈ, ਜੋ ਘਰੇਲੂ ਅਤੇ ਵਿਸ਼ਵਵਿਆਪੀ ਨਿਰਮਾਤਾਵਾਂ ਵਿੱਚ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰੇਗਾ।

ਇਜ਼ਰਾਈਲ-ਅਮਰੀਕਾ ਤੇ ਇਰਾਨ ਜੰਗ : ਓਮਾਨ ’ਚ ਇੱਕ ਭਾਰਤੀ ਦੀ ਮੌਤ

ਨਵੀਂ ਦਿੱਲੀ, 2 ਮਾਰਚ :

ਇਜ਼ਰਾਈਲ-ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਦੌਰਾਨ ਇਕ ਭਾਰਤੀ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਓਮਾਨ ਦੀ ਖਾੜੀ ਵਿਚ ਸੋਮਵਾਰ ਨੂੰ ਇਕ ਤੇਲ ਟੈਂਕਰ ਊਤੇ ਬੰਬ ਨਾਲ ਲੈਸ ਡਰੋਨ ਵੋਟ ਨਾਲ ਹਮਲਾ ਕੀਤਾ ਗਿਆ। ਇਸ ਵਿਚ ਇਕ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਓਮਾਨ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਖਬਰ ਹੈ ਕਿ ਮਾਰਸ਼ਲ ਆਈਲੈਂਡ੍ਰਸ-ਫਲੈਗਡ ਟੈਂਕਰ MKD VYOM ਨੂੰ ਮਸਕਟ ਤੱਟ ਨੇੜੇ ਨਿਸ਼ਾਨਾ ਬਦਾਇਆ ਗਿਆ ਹੈ।

ਏਜੰਸੀ ਮੁਤਾਬਕ ਇਹ ਹਮਲਾ ਮਸਕਟ ਦੇ ਤਟ ਤੋਂ ਦੂਰ ਹੋਇਆ ਹੈ। ਹਮਲੇ ਦੇ ਚਲਦਿਆਂ ਜਹਾਜ਼ ਵਿਚ ਅੱਗ ਲੱਗ ਗਈ ਅਤੇ ਇੰਜਣ ਰੂਮ ਵਿਚ ਧਮਾਕਾ ਹੋਇਆ। ਜਹਾਜ਼ ਉਤੇ ਕੁਲ 21 ਕਰੂ ਮੈਂਬਰ ਸਨ, ਜਿੰਲਾਂ ਵਿਚੋਂ 16 ਭਾਰਤੀ ਸ਼ਾਮਲ ਸਨ। ਬਾਕੀ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

ਮੁਲਾਜ਼ਮਾਂ ਦੇ PF ਨੂੰ ਲੈ ਕੇ ਸਰਕਾਰ ਨੇ ਲਿਆ ਵੱਡਾ ਫੈਸਲਾ

ਨਵੀਂ ਦਿੱਲੀ, 2 ਮਾਰਚ :

ਮੁਲਾਜ਼ਮਾਂ ਦੇ ਪੀਐਫ ਨੂੰ ਲੈ ਕੇ ਸੈਂਟਰ ਬੋਰਡ ਆਫ ਟਰੱਸਟੀਜ਼ ਦੀ 239ਵੀਂ ਮੀਟਿੰਗ ਵਿਚ ਵੱਡਾ ਫੈਸਲਾ ਲਿਆ ਗਿਆ ਹੈ। EPFO ਵੱਲੋਂ ਸੋਮਵਾਰ ਨੂੰ ਵਿੱਤੀ ਸਾਲ 2025-26 ਲਈ ਪੀਐਫ ਖਾਤਿਆਂ ਉਤੇ ਦਿੱਤੇ ਜਾਣ ਵਾਲੇ ਵਿਆਜ਼ ਦਰ ਨੂੰ 8.25 ਉਤੇ ਬਰਕਰਾਰ ਰੱਖਿਆ ਹੈ। ਇਹ ਲਗਾਤਾਰ ਦੂਜਾ ਸਾਲ ਹੋਵੇਗਾ, ਜਦੋਂ ਪੀਐਫ ਖਾਤਿਆਂ ਉਤੇ ਦਿੱਤੇ ਜਾਣ ਵਾਲੇ ਵਿਆਜ਼ ਨੂੰ ਪਹਿਲਾਂ ਵਾਲਾ ਹੀ ਰੱਖਿਆ ਹੈ। ਸੀਬੀਟੀ ਵੀ ਹੋਈ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਕੀਤੀ।

Category :