ਨਵੀਂ ਦਿੱਲੀ, 27 ਫਰਵਰੀ :

ਕੇਂਦਰ ਸਰਕਾਰ ਵੱਲੋਂ ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਸੀਜੀਐਚਐਸ (ਕੇਂਦਰ ਸਰਕਾਰੀ ਸਿਹਤ ਸਕੀਮ) ਦੇ ਤਹਿਤ ਇਲਾਜ ਦੇ ਭੁਗਤਾਨ ਦੀ ਸੀਮਾ ਨੂੰ ਦੁਗਣਾ ਕਰ ਦਿੱਤਾ ਗਿਆ ਹੈ। ਹੁਣ ਕੇਂਦਰੀ ਕਰਮਚਾਰੀ ਗੰਭੀਰ ਬਿਮਾਰੀਆਂ ਦੀ ਸਥਿਤੀ ਵਿਚ 10 ਲੱਖ ਰੁਪਏ ਤੱਕ ਦੇ ਇਲਾਜ ਦਾ ਭੁਗਤਾਨ ਸਿੱਧਾਂ ਆਪਣੇ ਵਿਭਾਗ ਪ੍ਰਮੁੱਖ (Head Of Department) ਦੀ ਮਨਜ਼ੂਰੀ ਨਾਲ ਪ੍ਰਾਪਤ ਕਰ ਸਕਣਗੇ। ਸਿਹਤ ਵਿਭਾਗ ਦੇ ਇਸ ਕਦਮ ਨਾਲ ਉਨ੍ਹਾਂ ਕਰਮਚਾਰੀਆਂ ਨੂੰ ਵੱਡੀ ਮਦਦ ਮਿਲੇਗੀ, ਜਿਨ੍ਹਾਂ ਮਹਿੰਗੇ ਇਲਾਜ ਲਈ ਫੰਡ ਦੀ ਮਨਜ਼ੂਰੀ ਦੇ ਚੱਕਰ ਵਿਚ ਲੰਬੀ ਕਾਗਜੀ ਕਾਰਵਾਈ ਵਿਚੋਂ ਲੰਘਣਾ ਪੈਂਦਾ ਸੀ।

ਕੇਂਦਰੀ ਸਿਹਤ ਵਿਭਾਗ ਦੀ ਸਕੱਤਰ ਵੱਲੋਂ ਜਾਰੀ ਹੁਕਮ ਮੁਤਾਬਕ ਵਿਭਾਗ ਪ੍ਰਮੁੱਖਾਂ ਦੀ ਵਿੱਤੀਆਂ ਸਕਤੀਆਂ ਵਿਚ ਇਹ ਵੱਡਾ ਵਿਸਥਾਰ ਲਗਭਗ ਇਕ ਦਹਾਕੇ ਬਾਅਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2016 ਨੂੰ ਇਹ ਸੀਮਾ ਦੋ ਲੱਖ ਤੋਂ ਵਧਾ ਕੇ ਪੰਜ ਲੱਖ ਰੁਪਏ ਕੀਤੀ ਗਈ ਸੀ। ਹੁਣ ਇਸ ਨਾਲ ਸਿੱਧਾ 10 ਲੱਖ ਰੁਪਏ ਕਰ ਦਿੱਤਾ ਗਿਆ ਹੈ। ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ, ਜੇਕਰ ਕਿਸੇ ਕਰਮਚਾਰੀ ਦੇ ਇਲਾਜ ਦਾ ਖਰਚ 10 ਲੱਖ ਰੁਪਏ ਤੱਕ ਆਉਂਦਾ ਹੈ, ਤਾਂ ਉਸ ਨੂੰ ਵਿਭਾਗ ਜਾਂ ਉਚ ਅਧਿਕਾਰੀਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ, ਉਸਦਾ ਵਿਭਾਗ ਪ੍ਰਮੁੱਖ ਹੀ ਇਸ ਨੂੰ ਮਨਜ਼ੂਰ ਕਰਨ ਲਈ ਅਧਿਕਾਰਤ ਹੋਵੇਗਾ। ਹਾਲਾਂਕਿ, ਇਸਦਾ ਦਾ ਖਰਚ 10 ਲੱਖ ਰੁਪਏ ਤੋਂ ਜ਼ਿਆਦਾ ਹੁੰਦਾ ਹੈ, ਤਾਂ ਉਸ ਲਈ ਕੇਂਦਰ ਸਰਕਾਰ ਵੱਲੋਂ ਨਾਮਜ਼ਦ ਉਚ ਅਧਿਕਾਰੀਆਂ ਤੋਂ ਵਿਸ਼ੇਸ਼ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।

Spread the love