ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇਕ ਮਸਜਿਦ ‘ਚ ਹੋਏ ਬੰਬ ਧਮਾਕਿਆਂ ਹੋਇਆ।

ਧਮਾਕੇ ‘ਚ 12 ਲੋਕਾਂ ਦੀ ਮੌਤ ਹੋ ਗਈ ਜਦਕਿ 32 ਲੋਕ ਜਖ਼ਮੀ ਹੋ ਗਏ।

ਧਮਾਕਾ ਉਸ ਵੇਲ੍ਹੇ ਹੋਇਆ ਜਦੋਂ ਮਸਜਿਦ ’ਚ ਸੱਤਾਧਾਰੀ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਦੀ ਮਾਂ ਦੀ ਮੌਤ ਤੋਂ ਬਾਅਦ ਨਮਾਜ਼ ਪੜ੍ਹੀ ਜਾ ਰਹੀ ਸੀ।

ਮਾਮਲੇ ’ਚ ਤਿੰਨ ਸ਼ੱਕੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਘਟਨਾ ਕਾਬੁਲ ਦੀ ਈਦਗਾਹ ਮਸਜਿਦ ਦੇ ਬਾਹਰ ਦੀ ਹੈ। ਧਮਾਕੇ ਤੋਂ ਬਾਅਦ ਜ਼ਬੀਉੱਲ੍ਹਾ ਨੇ ਟਵੀਟ ਕਰਕੇ ਘਟਨਾ ’ਚ ਨਿਰਦੋਸ਼ ਨਾਗਰਿਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ।

ਧਮਾਕੇ ’ਚ ਤਾਲਿਬਾਨ ਦੇ ਕਿਸੇ ਨੇਤਾ ਜਾਂ ਲੜਾਕੇ ਨੂੰ ਨੁਕਸਾਨ ਨਹੀਂ ਹੋਇਆ ਹੈ। 12 ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕੀਤੀ ਹੈ।

ਕਾਬੁਲ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਤੋਂ ਅਫ਼ਗਾਨਿਸਤਾਨ ’ਚ ਅੱਤਵਾਦੀ ਸੰਗਠਨ ਆਈਐੱਸ ਦੇ ਲਗਾਤਾਰ ਹਮਲੇ ਹੋ ਰਹੇ ਹਨ।

ਸਭ ਤੋਂ ਵੱਡਾ ਹਮਲਾ 26 ਅਗਸਤ ਨੂੰ ਕਾਬੁਲ ਹਵਾਈ ਅੱਡੇ ਦੇ ਨਜ਼ਦੀਕ ਹੋਇਆ ਸੀ। ਉਸ ਹਮਲੇ ’ਚ 169 ਅਫ਼ਗਾਨ ਅਤੇ 13 ਅਮਰੀਕੀ ਫ਼ੌਜੀ ਮਾਰੇ ਗਏ ਸਨ।

Spread the love