ਪਟਿਆਲਾ, 11 ਫ਼ਰਵਰੀ, 2022

ਹਲਕਾ ਪਟਿਆਲਾ ਦਿਹਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਲੋਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਤੇ ਪਿੰਡਾਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਅੱਜ ਮੋਹਿਤ ਮੋਹਿੰਦਰਾ ਵਲੋਂ ਪਿੰਡ ਸਿਊਣਾ, ਸ਼ਾਮਲਾ ਤੇ ਪੱਦਨੀ ਵਿਚ ਜਾ ਕੇ ਲੋਕਾਂ ਨਾਲ ਚੋਣ ਸਭਾ ਵੀ ਕੀਤੀਆਂ ਗਈਆਂ।

ਇਸ ਮੌਕੇ ਲੋਕਾਂ ਵਲੋਂ ਮੋਹਿਤ ਮੋਹਿੰਦਰਾ ਨੂੱ ਫ਼ਲਾਂ ਨਾਲ ਤੋਲ ਕੇ ਸਨਮਾਨ ਵੀ ਕੀਤਾ ਤੇ ਹੱਕ ਵਿਚ ਡੱਟਣ ਦਾ ਐਲਾਨ ਵੀ ਕੀਤਾ। ਮੋਹਿਤ ਮੋਹਿੰਦਰਾ ਨੂੰ 20 ਫ਼ਰਵਰੀ ਨੂੰ ਉਨ੍ਹਾਂ ਦੇ ਹੱਕ ਵਿਚ ਹੱਥ ਪੰਜੇ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿੱਤ ਦਰਜ਼ ਕਰਨ ਦਾ ਭਰੋਸਾ ਵੀ ਦਿੱਤਾ।

ਸਭਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕਾਰਜ਼ਕਾਲ ਵਿਚ ਕਰੋੜਾਂ ਰੁਪਏ ਦੇ ਰਿਕਾਰਤੋੜ ਵਿਕਾਸ ਕਾਰਜ਼ ਕਰਵਾਏ ਗਏ ਹਨ।ਵਿਰੋਧੀ ਪਾਰਟੀਆਂ ਨੂੰ ਹੁਣ ਹਲਕੇ ਵਿਚ ਵਿਕਾਸ ਸਬੰਧੀ ਕੋਈ ਵੀ ਕਮੀ ਨਹੀਂ ਮਿਲ ਰਹੀ ਹੈ। ਇਸ ਕਾਰਨ ਉਹ ਹੋਰਨਾਂ ਹਲਕਿਆਂ ਵਿਚ ਜਾ ਕੇ ਕੂੜ ਪ੍ਰਚਾਰ ਕਰ ਰਹੇ ਹਨ।

ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਾਲੇ ਤੱਕ ਹਲਕੇ ਦੀ ਬਣਤਰ ਹੀ ਨਹੀਂ ਪਤਾ ਹੈ ਤੇ ਹਲਕੇ ਤੋਂ ਬਾਹਰ ਜਾ ਕੇ ਆਪਣੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ।ਉਹ ਕਹਿੰਦੇ ਹਨ ਕੀ ਹਲਕੇ ਵਿਚ ਕੋਈ ਵੀ ਵਿਕਾਸ ਨਹੀਂ ਹੋਇਆ ਹੈ ਉਨ੍ਹਾਂ ਨੂੰ ਇੱਕ ਵਾਰ ਹਲਕੇ ਦਾ ਨਕਸ਼ਾ ਵੀ ਵੇਖਣਾ ਚਾਹੀਦਾ ਹੈ। ਉਨ੍ਹਾਂ ਦਾ ਹਲਕਾ ਕਿਹੜਾ ਹੈ, ਜਿਥੇ ਉਹ ਪ੍ਰਚਾਰ ਕਰ ਰਹੇ ਸਨ। ਜੋਕਿ ਇੱਕ ਹਾਸੇ ਦਾ ਵੀ ਪਾਤਰ ਬਣਿਆ ਹੋਇਆ ਹੈ।

ਮੋਹਿਤ ਮੋਹਿੰਦਰਾ ਨੇ ਕਿਹਾ ਕਿ ਜਿਸ ਤਰ੍ਹਾਂ ਸਾਲ 2017 ਵਿਚ ਇਨ੍ਹਾਂ ਪਾਰਟੀਆਂ ਦੇ ਉਮੀਦਾਵਾਰਾਂ ਨੂੰ ਮੂੰਹ ਦੀ ਖਾਣੀ ਪਈ ਸੀ ਉਸੇ ਤਰ੍ਹਾਂ ਹੁਣ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ।

ਇਸ ਮੌਕੇ ਕਰਨੈਲ ਸਿੰਘ, ਮਦਨ ਲਾਲ, ਪੱਪੂ ਕੁਮਾਰ, ਗੁਰਪ੍ਰੀਤ ਸਿੰਘ, ਸਰਪੰਚ ਕੁਲਦੀਪ ਸਿੰਘ, ਹਰਮੇਸ਼ ਸਿੰਘ, ਹਰਬੀਰ ਢੀਂਡਸਾ, ਜਗਪਾਲ ਸਿੰਘ, ਹੁਸਿ਼ਆਰ ਸਿੰਘ, ਰਘੁਬੀਰ ਖੱਟੜਾ, ਅਮਰੀਕ ਸਿੰਘ, ਜਸਵਿੰਦਰ ਭੰਗੂ, ਸਰਪੰਚ ਸਤਬੀਰ ਸਿੰਘ, ਧਰਮਿੰਦਰ ਸਿੰਘ, ਮੁਰਲੀ ਕੁਮਾਰ, ਹਰਭਜਨ ਸਿੰਘ, ਨਿਰਮਲ ਸਿੰਘ, ਸ਼ੇਰ ਸਿੰਘ, ਅਮਰੀਕ ਸਿੰਘ, ਪ੍ਰੇਮ ਸ਼ਰਮਾ, ਸਰਪੰਚ ਸੁਖਚੈਨ ਸਿੰਘ ਆਦਿ ਹਾਜ਼ਰ ਸਨ।

Spread the love