ਐਮਸਟਰਡਮ: ਤੂਫਾਨ ਦੀ ਚੇਤਾਵਨੀ ਦੇ ਵਿਚਕਾਰ ਨੀਦਰਲੈਂਡਜ਼ ਵਿੱਚ ਉਡਾਣਾਂ ਵਿੱਚ ਵਿਘਨ ਪਿਆ ਹੈ। ਡੱਚ ਏਅਰਲਾਈਨ ਕੇਐਲਐਮ ਨੇ ਕਿਹਾ ਹੈ ਕਿ ਉਸ ਨੇ ਤੂਫਾਨ ਕਾਰਨ ਸ਼ੁੱਕਰਵਾਰ ਨੂੰ ਹੋਣ ਵਾਲੀਆਂ 167 ਉਡਾਣਾਂ ਨੂੰ ਰੱਦ ਕਰ ਦਿੱਤੀਆਂ ਹੈ। ਇਸ ਦੇ ਨਾਲ ਹੀ ਨੀਦਰਲੈਂਡ ਦੀ ਮੈਟਰੋਲਾਜੀਕਲ ਸਰਵਿਸ ਨੇ ਤੂਫਾਨ ਯੂਨਿਸ ਨੂੰ ਲੈ ਕੇ ਅਲਰਟ ਰਹਿਣ ਲਈ ਕਿਹਾ ਹੈ।

ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੀਰਵਾਰ, 17 ਫਰਵਰੀ ਅਤੇ ਸ਼ੁੱਕਰਵਾਰ, 18 ਫਰਵਰੀ, 2022 ਨੂੰ ਐਮਸਟਰਡਮ ਵਿੱਚ ਤੂਫਾਨੀ ਮੌਸਮ ਕਾਰਨ ਐਮਸਟਰਡਮ ਹਵਾਈ ਅੱਡੇ ਸ਼ਿਫੋਲ ਤੋਂ ਉਡਾਣਾਂ ਵਿੱਚ ਵਿਘਨ ਪੈ ਸਕਦਾ ਹੈ। 167 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਨੀਦਰਲੈਂਡ ਦੀ ਮੌਸਮ ਵਿਗਿਆਨ ਸੇਵਾ ਨੇ ਵੀਰਵਾਰ ਨੂੰ ਤੂਫਾਨ ਯੂਨਿਸ ਬਾਰੇ ਚੇਤਾਵਨੀ ਜਾਰੀ ਕੀਤੀ, ਜਿਸ ਦੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਆਉਣ ਦੀ ਸੰਭਾਵਨਾ ਹੈ।

Spread the love