ਨਵੀਂ ਦਿੱਲੀ, 25 ਫਰਵਰੀ :

ਦੇਸ਼ ਭਰ ਵਿਚ ਟੋਲ ਪਲਾਜ਼ਿਆਂ ਤੋਂ ਰੋਜ਼ਾਨਾ ਕਰੋੜਾਂ ਵਾਹਨ ਲੰਘਦੇ ਹਨ। ਹੁਣ ਟੋਲ ਪਲਾਜ਼ਿਆਂ ਤੋਂ ਲੰਘਣ ਵਾਲਿਆਂ ਲਈ ਇਹ ਜ਼ਰੂਰੀ ਹੈ ਕਿ ਹੁਣ ਟੋਲ ਪਲਾਜ਼ਿਆਂ ਉਤੇ ਈ ਚਾਲਾਨ ਕੱਟੇ ਜਾਣਗੇ। ਐਕਸਪ੍ਰੇਸਵੇ ਅਤੇ ਹਾਈਵੇ ਉਤੇ ਸਫਰ ਸੋਖਾ ਹੋਇਆ ਹੈ, ਪਰ ਨਿਯਮਾਂ ਵਿਚ ਸਖਤੀ ਹੋਈ ਹੈ। ਜੇਕਰ ਤੁਹਾਡੀ ਗੱਡੀ ਦੇ ਕਾਗਜ਼ ਪੱਤਰ ਪੂਰੇ ਨਹੀਂ ਹਨ ਤਾਂ ਮਹਿੰਗਾ ਪੈ ਸਕਦਾ ਹੈ।

ਈ ਡਿਟੇਕਸ਼ਨ ਸਿਸਟਮ ਰਾਹੀਂ ਹੁਣ ਵਾਹਨ ਦੀ ਜਾਣਕਾਰੀ ਤੁਰੰਤ ਚੈਕ ਕੀਤੀ ਜਾਵੇਗੀ। ਜੇਕਰ ਕਾਗਜ਼ ਪੱਤਰ ਸਹੀ ਨਹੀਂ ਹਨ ਤਾਂ ਸਿੱਧੇ ਈ ਚਾਲਾਨ ਭੇਜਿਆ ਜਾਵੇਗਾ। ਹੁਣ ਬਿਨਾਂ ਵੈਲਿਡ ਬੀਮਾ, ਪ੍ਰਦੂਸ਼ਣ ਜਾਂ ਫਿਟਨੇਸ ਸਰਟੀਫਿਕੇਟ ਦੇ ਸਫਰ ਕਰਨਾ ਮਹਿੰਗਾ ਪੇ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਵਾਹਨ ਲੈ ਨਿਕਲਣ ਤੋਂ ਪਹਿਲਾਂ ਆਪਣੀ ਗੱਡੀ ਦੇ ਕਾਗਜ਼ ਜ਼ਰੂਰ ਚੈਕ ਕੀਤੇ ਜਾਣ।

ਫਿਲਹਾਲ ਇਹ ਉਤਰ ਪ੍ਰਦੇਸ਼ ਵਿਚ ਲਾਗੂ ਹੋ ਰਿਹਾ ਹੈ। ਉਤਰ ਪ੍ਰਦੇਸ਼ ਦੇ ਪ੍ਰਮੁੱਖ ਐਕਸਪ੍ਰੇਸਵੇ ਉਤੇ ਈ ਡਿਟੇਕਸ਼ਨ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਟੋਲ ਪਲਾਜਾ ਉਤੇ ਕੈਮਰੇ ਲਗਾਏ ਗਏ ਹਨ, ਜੋ ਲੰਘਣ ਵਾਲੇ ਵਾਹਨਾਂ ਦੀ ਨੰਬਰ ਪਲੇਟ ਸਕੈਨ ਕਰੇਗਾ, ਇਸ ਤੋਂ ਬਾਅਦ ਵਾਹਨ ਦੀ ਜਾਣਕਾਰੀ ਕੇਂਦਰੀ ਡੇਟਾਬੇਸ ਨਾਲ ਮੈਚ ਕੀਤੀ ਜਾਵੇਗੀ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਫਿਟਨੇਸ ਅਤੇ ਪਰਮਿਟ ਦੀ ਮਿਆਦ ਚੈਕ ਕੀਤੀ ਜਾਵੇਗੀ।

ਜੇਕਰ ਕਿਸੇ ਦਸਤਾਵੇਜ਼ ਦੀ ਮਿਆਦ ਖ਼ਤਮ ਹੋਗੀ ਜਾਂ ਰਿਕਾਰਡ ਪੂਰਾ ਨਾ ਹੋਇਆ ਤਾਂ ਸਿਸਟਮ ਆਪਣੇ ਆਪ ਈ ਚਾਲਾਨ ਕੱਟ ਦੇਵੇਗਾ। ਇਹ ਪ੍ਰੋਸੈਸ ਪੂਰੀ ਤਰ੍ਹਾਂ ਆਟੋਮੇਟਿਡ ਹੋਵੇਗਾ ਅਤੇ ਇਸ ਵਿਚ ਮੈਨੂਅਲੀ ਕੁਝ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਸ਼ੁਰੂਆਤ ਵੱਡੇ ਰੂਟ ਤੋਂ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਦੂਜੇ ਹਾਈਵੇ ਉਤੇ ਵਧਾਇਆ ਜਾਵੇਗਾ।

Spread the love