ਚੰਡੀਗੜ੍ਹ, 06ਅਕਤੂਬਰ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਟਾਟਾ ਮੋਟਰਜ਼ ਦੇ ਨੁਮਾਇੰਦਿਆਂ ਨਾਲ ਹੰਗਾਮੀ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਉਹ ਹਰ ਹੀਲੇ 10 ਨਵੰਬਰ ਤੱਕ ਸੂਬੇ ਵਿੱਚ ਸਾਰੀਆਂ 842 ਬੱਸ ਚਾਸੀਆਂ ਪੁੱਜਦੀਆਂ ਕਰਨ।

ਪੰਜਾਬ ਭਵਨ ਵਿਖੇ ਟਾਟਾ ਮੋਟਰਜ਼ ਦੇ ਸੀਨੀਅਰ ਮੈਨੇਜਰ ਰਾਮ ਵਿਲਾਸ ਅਤੇ ਡਿਪਟੀ ਜਨਰਲ ਮੈਨੇਜਰ ਵਿਕਾਸ ਕੁਮਾਰ ਨਾਲ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਕਤੂਬਰ ਤੋਂ ਪੜਾਅ ਵਾਰ ਚਾਸੀਆਂ ਭੇਜੀਆਂ ਜਾਣ ਅਤੇ ਇਹ ਕਾਰਵਾਈ 10 ਨਵੰਬਰ ਤੱਕ ਚੈਸੀਆਂ ਦੀ ਡਿਲੀਵਰੀ ਯਕੀਨੀ ਬਣਾਉਣ। ਕੰਪਨੀ ਦੇ ਨੁਮਾਇੰਦਿਆਂ ਨੇ ਰਾਜਾ ਵੜਿੰਗ ਨੂੰ ਸਹਿਮਤੀ ਪੱਤਰ ਸੌਂਪ ਕੇ 842 ਚਾਸੀਆਂ ਮਿੱਥੇ ਸਮੇਂ ਮੁਤਾਬਕ ਮੁਹੱਈਆ ਕਰਾਉਣ ਲਈ ਕਿਹਾ।

Spread the love