ਇਕ ਔਰਤ ਮੁਲਾਜ਼ਮ ਦੀ ਤਨਖਾਹ ਵਿਚੋਂ 11000 ਰੁਪਏ ਕੱਟੇ ਜਾਣ ਦਾ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਿਹਾ ਹੈ। ਇਕ ਕੰਮਕਾਜੀ ਔਰਤ ਵੱਲੋਂ ਦੱਸਿਆ ਗਿਆ ਹੈ ਕਿ ਉਸਦੀ ਤਨਖਾਹ ਵਿਚ 11 ਹਜ਼ਾਰ ਰੁਪਏ ਕੱਟੇ ਗਏ ਹਨ। ਇਸ ਵੀਡੀਓ ਨੇ ਦਫ਼ਤਰ ਨੀਤੀ, ਲੇਟ ਆਉਣ ਦੇ ਨਿਸਮ ਅਤੇ ਕਰਮਚਾਰੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਚਰਚਾ ਛੇੜ ਦਿੱਤੀ। ਔਰਤ ਦਾ ਨਾਮ ਸਵਾਤੀ ਦੱਸਿਆ ਜਾ ਰਿਹਾ ਹੈ। ਉਸਨੇ ਇੰਸਟਾਗ੍ਰਾਮ ਉਤੇ ਵੀਡੀਓ ਸ਼ਾਂਝਾ ਕਰਕੇ ਕਿਹਾ ਕਿ ਫਰਵਰੀ ਮਹੀਨੇ ਦੀ ਤਨਖਾਹ ਆਉਣ ਉਤੇ 11 ਹਜ਼ਾਰ ਰੁਪਏ ਕੱਟ ਲਏ ਹਨ। ਉਨ੍ਹਾਂ ਦੱਸਿਆ ਕਿ ਇਸ ਬਾਰੇ ਮੇਰੇ ਨਾਲ ਪਹਿਲਾਂ ਕੰਪਨੀ ਨੇ ਗੱਲ ਵੀ ਕੀਤੀ ਸੀ ਅਤੇ ਹੁਣ ਉਮੀਦ ਸੀ ਕਿ ਉਸਦੀ ਸਥਿਤੀ ਨੂੰ ਸਮਝਿਆ ਜਾਵੇਗਾ, ਪ੍ਰੰਤੂ ਅਜਿਹਾ ਨਹੀਂ ਹੋਇਆ। ਸਵਾਤੀ ਨੇ ਕਿਹਾ ਕਿ 11 ਹਜ਼ਾਰ ਰੁਪਏ ਦੀ ਕੋਈ ਛੋਟੀ ਰਕਮ ਨਹੀਂ ਹੈ, ਖਾਸ ਕਰਕੇ ਉਨ੍ਹਾਂ ਲਈ ਜੋ ਪੁਰੀ ਤਰ੍ਹਾਂ ਆਪਣੀ ਸੈਲਰੀ ਉਤੇ ਨਿਰਭਰ ਹੁੰਦੇ ਹਨ। ਸਵਾਤੀ ਨੇ ਦੱਸਿਆ ਕਿ ਕਈ ਵਾਰ ਉਹ ਪਬਲਿਕ ਟਰਾਂਪੋਰਟ ਦੀ ਦੇਰੀ ਕਾਰਨ ਸਮੇਂ ਉਤੇ ਦਫ਼ਤਰ ਨਹੀਂ ਪਹੁੰਚ ਸਕੀ। ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੂੰ ਲੱਗਿਆ ਸੀ ਕਿ ਉਸਦੀ ਮਜ਼ਬੂਰੀ ਨੂੰ ਸਮਝਿਆ ਜਾਵੇਗਾ, ਪ੍ਰੰਤੂ ਸੈਲਰੀ ਸਿਲਪ ਦੇਖ ਕੇ ਉਸਨੂੰ ਝਟਕਾ ਲੱਗਿਆ।

Spread the love