ਆਸਟੇ੍ਰਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਕੋਵੀਸ਼ੀਲਡ ਨੂੰ ਆਸਟ੍ਰੇਲੀਆ ਵਿਚ ਮਾਨਤਾ ਪ੍ਰਾਪਤ ਟੀਕਿਆਂ ਦੇ ਹਿੱਸੇ ਦੇ ਰੂਪ ਵਿਚ ਮੰਨਿਆ ਜਾਵੇਗਾ ਜਿਸ ਦਾ ਸਿੱਧੇ ਤੌਰ ‘ਤੇ ਉਨਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਭਾਰਤ ਤੋਂ ਆਸਟ੍ਰੇਲੀਆ ਜਾਣਗੇ।

ਇਸ ਦੇ ਨਾਲ ਹੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਵਲੋਂ ਉਨ੍ਹਾਂ ਭਾਰਤੀ ਵਿਿਦਆਰਥੀਆਂ ਦਾ ਇਸ ਸਾਲ ਦੇ ਆਖਰ ਜਾਂ ਅਗਲੇ ਸਾਲ ਦੇ ਸ਼ੁਰੂ ਵਿਚ ਸਵਾਗਤ ਕੀਤਾ ਜਾਵੇਗਾ ਜਿਨ੍ਹਾਂ ਨੇ ਕੋਵੀਸ਼ੀਲਡ ਵੈਕਸੀਨ ਲਗਵਾਈ ਹੈ ਅਤੇ ਜੋ ਪਹਿਲਾਂ ਤੋਂ ਇੱਥੇ ਪੜ੍ਹਾਈ ਕਰ ਰਹੇ ਹਨ ।

ਸਕੌਟ ਮੌਰੀਸਨ ਨੇ ਕਿਹਾ ਕਿ ਨਵੇਂ ਐਲਾਨ ਦਾ ਉਦੇਸ਼ ਆਸਟ੍ਰੇਲੀਆ ਵਿਚ ਸੈਲਾਨੀਆਂ ਦਾ ਸਵਾਗਤ ਕਰਨਾ ਹੈ ।

Spread the love