01 ਮਾਰਚ 2022

ਭਾਰਤ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਦਾ ਕੀਵ ਸ਼ਹਿਰ ਜਲਦ ਤੋਂ ਜਲਦ ਛੱਡਣ ਲਈ ਕਿਹਾ ਹੈ। ਇਹ ਜਾਣਕਾਰੀ ਯੂਕਰੇਨ ਚ’ ਭਾਰਤੀ ਦੂਤਾਵਾਸ ਨੇ ਟਵੀਟ ਕਰਕੇ ਦਿੱਤੀ। ਉਨਾਂ ਕਿਹਾ ਜੇਕਰ ਰੇਲਗੱਡੀਆਂ ਉਪਲੱਬਧ ਹੋਣ ਨਹੀਂ ਤਾਂ ਕਿਸੇ ਵੀ ਹੋਰ ਸਾਧਨ ਰਾਹੀਂ। ਉਹ ਉੱਥੋਂ ਨਿੱਕਲ ਜਾਣ। ਹਾਲੀਆ ਸੈਟੇਲਾਈਟ ਫੋਟੋਆਂ ਤੋਂ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿੱਚ ਰੂਸੀ ਸੈਨਿਕ ਕੀਵ ਵੱਲ ਵਧ ਰਹੇ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੂਸ, ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ਲਈ ਉੱਥੇ ਵੱਡੀ ਕਾਰਵਾਈ ਕਰ ਸਕਦਾ ਹੈ।

Spread the love