ਮਾਥੁਰਾ,  10 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਅੱਜ ਇਕ ਕਿਸ਼ਤੀ ਡੁੱਬਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਲੁਧਿਆਣਾ ਤੋਂ ਵਰਿੰਦਾਵਨ ਘੁੰਮਣ ਆਏ 30 ਸ਼ਰਧਾਲੂਆਂ ਨਾਲ ਭਰੀ ਹੋਈ ਇਕ ਕਿਸ਼ਤੀ ਯਮੁਨਾ ਨਦੀ ਵਿੱਚ ਪਲਟ ਗਈ। ਜਿਸ ਕਾਰਨ ਸਾਰੇ ਸ਼ਰਧਾਲੂ ਨਦੀ ਵਿੱਚ ਡੁੱਬ ਗਏ। ਸ਼ਰਧਾਲੂਆਂ ਦੀਆਂ ਚੀਕਾਂ ਸੁਣ ਕੇ ਲੋਕ ਬਚਾਉਣ ਲਈ ਭੱਜੇ। ਪੁਲਿਸ ਅਤੇ ਗੋਤਾਖੋਰ ਵੀ ਮੌਕੇ ਉਤੇ ਪਹੁੰਚ ਗਏ। ਅਜੇ ਤੱਕ ਮਿਲੀ ਜਾਣਕਾਰੀ ਮੁਤਾਬਕ 10 ਲੋਕਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ। ਜਦੋਂ ਕਿ 15 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ। ਪੰਜ ਲੋਕਾਂ ਅਜੇ ਵੀ ਲਾਪਤਾ ਹਨ, ਜਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ 30 ਸ਼ਰਧਾਲੂਆਂ ਦਾ ਇਕ ਗਰੁੱਪ ਵਰਿੰਦਾਵਨ ਘੁੰਮਣ ਲਈ ਗਿਆ ਸੀ। ਸਾਰੇ ਸ਼ਰਧਾਲੂ ਯਮੁਨਾ ਨਦੀ ਵਿੱਚ ਇਕ ਕਿਸ਼ਤੀ ਵਿੱਚ ਸਵਾਰ ਹੋ ਗਏ।

Spread the love