ਨਵੀਂ ਦਿੱਲੀ, 21 ਫਰਵਰੀ :

ਯੂਨੀਵਰਸਿਟੀ ਗ੍ਰਾਟਸ ਕਮਿਸ਼ਨ (UGC) ਨੇ ਦੇਸ਼ ਵਿਚ ਚੱਲ ਰਹੀਆਂ 32 ਜ਼ਾਅਲੀ ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਹ ਗੈਰ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਨੂੰ ਸਹੀ ਦੱਸ ਕੇ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਰਹੀਆਂ ਹਨ। ਯੂਜੀਸੀਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਤੋਂ ਮਿਲੀ ਡਿਗਰੀ ਨੌਕਰੀ ਅਤੇ ਉਚ ਸਿੱਖਿਆ ਪ੍ਰਾਪਤ ਕਰਨ ਲਈ ਯੋਗ ਨਹੀਂ ਹੈ। ਯੂਜੀਸੀ ਵੱਲੋਂ ਜਾਰੀ ਕੀਤੀ ਗਈ ਜ਼ਾਅਲੀ ਯੂਨੀਵਰਸਿਟੀਆਂ ਦੀ ਸੂਚੀ ਵਿਚ ਸਭ ਤੋਂ ਵੱਧ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 12 ਹਨ। ਇਸ ਤੋਂ ਬਾਅਦ ਉਤਰ ਪ੍ਰਦੇਸ਼ ਵਿਚ 4 ਜ਼ਾਅਲੀ ਯੁਨੀਵਰਸਿਟੀਆਂ ਹਨ। ਯੂਜੀਸੀ ਨੇ ਸਪੱਸ਼ਟ ਕੀਤਾ ਹੈ ਕਿ ਇਹ 32 ਸੰਸਥਾਵਾਂ ਯੂਜੀਸੀ ਅਧਿਨਿਯਮ 1956 ਦੇ ਤਹਿਤ ਕਿਸੇ ਵੀ ਰੂਪ ਵਿਚ ਡਿਗਰੀ ਪ੍ਰਦਾਨ ਕਰਨ ਲਈ ਅਧਿਕਾਰਤ ਨਹੀਂ ਹਨ। ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੁੰ ਨਾ ਤਾਂ ਕੇਂਦਰ ਸਰਕਾਰ ਨੇ ਮਾਨਤਾ ਦਿੱਤੀ ਹੈ ਅਤੇ ਲਾਂ ਹੀ ਕਿਸੇ ਸੂਬਾ ਸਰਕਾਰ ਨੇ। ਯੂਜੀਸੀ ਨੇ ਵਿਦਿਆਰਥੀਆਂ ਨੁੰ ਅਪੀਲ ਕੀਤੀ ਕਿ ਕਿਸੇ ਵੀ ਯੂਨੀਵਰਸਿਟੀ ਜਾਂ ਸੰਸਥਾਵਾਂ ਵਿਚ ਦਾਖਲਾ ਲੈਣ ਤੋਂ ਪਹਿਲਾਂ ਉਸਦੀ ਮਾਤਨਾ ਚੈਕ ਕਰ ਲਈ ਜਾਵੇ।

ਜੇਕਰ ਦੇਖਿਆ ਜਾਵੇ ਤਾਂ ਦਿੱਲੀ ਵਿਚ 12, ਉਤਰ ਪ੍ਰਦੇਸ਼ ’ਚ 4, ਆਂਧਰਾ ਪ੍ਰਦੇਸ਼ 2, ਕਰਨਾਟਕ 2, ਕੇਰਲ 2, ਮਹਾਰਾਸ਼ਟਰ 2, ਪੇਂਡੁਚੇਰੀ 2, ਪੱਛਮੀ ਬੰਗਾਲ 2, ਅਰੁਣਚਲ ਪ੍ਰਦੇਸ਼ 1, ਹਰਿਆਣਾ 1, ਝਾਰਖੰਡ 1, ਰਾਜਸਥਾਨ ’ਚ ਇਕ ਯੂਨੀਵਰਸਿਟੀ ਫਰਜ਼ੀ ਹੈ।

Spread the love